ਉਹ ਆਟੋ ‘ਚ ਜਾਂਦਿਆਂ ਰਾਹ ਵਿੱਚ ਉਤਰੀ ਤਾਂ,,,,,

ਹਰਿੰਦਰ ਨਿੱਕਾ , ਪਟਿਆਲਾ 24 ਜੁਲਾਈ 2023

     ਉਹ ਰੋਜਾਨਾ ਦੀ ਤਰਾਂ ਘਰੋਂ ਆਪਣੇ ਸਕੂਲ ਵੱਲ ਜਾਣ ਲਈ,ਆਟੋ ਵਿੱਚ ਸਵਾਰ ਹੋਈ ‘ਤੇ ਆਪਣੇ ਦੋਸਤ ਦੇ ਕਹਿਣ ਤੇ ਰਾਹ ਵਿੱਚ ਆਉਂਦੇ ਇੱਕ ਪਿੰਡ ਵਿੱਚ ਉੱਤਰ ਗਈ। ਜਿੱਥੇ ਦੋਸਤ ਨੇ ਅਜਿਹਾ ਕਾਰਾ ਕੀਤਾ ਕਿ ਉਹ ਵਿਚਾਰੀ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਛੱਡੀ। ਇਹ ਘਟਨਾ ਪਟਿਆਲਾ ਜਿਲ੍ਹੇ ਦੇ ਥਾਣਾ ਪਸਿਆਣਾ ਅਧੀਨ ਪੈਂਦੇ ਖੇਤਰ ਵਿਖੇ ਵਾਪਰੀ। ਪੁਲਿਸ ਕੋਲ ਸ਼ਕਾਇਤ ਪਹੁੰਚੀ ਤਾਂ ਦੋਸ਼ੀ ਖਿਲਾਫ ਜਬਰਜਿਨਾਹ ਦੇ ਜ਼ੁਰਮ ਵਿੱਚ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ । ਪੀੜਤ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ 22 ਜੁਲਾਈ 2023  ਨੂੰ ਰੋਜਾਨਾ ਦੀ ਤਰ੍ਹਾ ਉਸ ਦੀ ਨਾਬਾਲਿਗ ਲੜਕੀ ਆਟੋ ਵਿੱਚ ਸਵਾਰ ਹੋ ਕੇ ਸਕੂਲ ਗਈ ਸੀ। ਦੋਸ਼ੀ ਗੁਰਦੀਪ ਸਿੰਘ ਵਾਸੀ ਪਿੰਡ ਮਹਾਦੀਪੁਰ ਥਾਣਾ ਸਦਰ ਪਟਿਆਲਾ, ਜੋ  ਮੁਦੈਲਾ ਦੀ ਧੀ ਦਾ ਦੋਸਤ ਹੈ। ਜਿਸ ਦੇ ਕਹਿਣ ਪਰ ਉਹ ਪਿੰਡ ਕੱਲਰਭੈਣੀ ਵਿਖੇ ਉਤਰ ਗਈ ਅਤੇ ਦੋਸ਼ੀ ਉਸ ਨੂੰ ਕਿਸੇ ਨਾ-ਮਾਲੂਮ ਜਗ੍ਹਾ ਪਰ ਲੈ ਗਿਆ । ਡਰਾ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਵਾਪਿਸ ਨੇੜਲੇ ਪਿੰਡ ਛੱਡ ਕੇ ਫਰਾਰ ਹੋ ਗਿਆ। ਲੜਕੀ ਨੇ ਘਰ ਆ ਕੇ,ਉਸ ਨਾਲ ਹੋਈ ਪੂਰੀ ਘਟਨਾ ਬਾਰੇ ਦੱਸਿਆ। ਪੁਲਿਸ ਨੇ ਪੀੜਤ ਦੀ ਮਾਂ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਗੁਰਦੀਪ ਸਿੰਘ ਦੇ ਖਿਲਾਫ ਥਾਣਾ ਪਸਿਆਣਾ ਵਿਖੇ U/S 376 ,506 IPC ,Sec 4 POCSO Act ਤਹਿਤ ਕੇਸ ਦਰਜ਼ ਕਰਕੇ,ਉਸ ਦੀ ਭਾਲ ਸ਼ੁਰੂ ਕਰ ਦਿੱਤੀ। 

Scroll to Top