ਕਿਸਾਨ ਕ੍ਰੈਡਿਟ ਕਾਰਡ ਸਕੀਮ ਸਬੰਧੀ ਦਿੱਤੀ ਜਾਣਕਾਰੀ

ਸੋਨੀ ਪਨੇਸਰ , ਬਰਨਾਲਾ, 15 ਜੁਲਾਈ 2023
  ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ. ਲਖਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਿਸਾਨ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਦੇਣ ਬਾਰੇ  ਸੀ. ਵੀ. ਐਚ. ਪੱਖੋਕੇ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। 
   ਇਸ ਕੈਂਪ ਵਿਚ ਆਸ-ਪਾਸ ਦੇ 26 ਪਸ਼ੂ ਪਾਲਕਾਂ ਨੇ ਹਿਸਾ ਲਿਆ। ਇਸ ਮੌਕੇ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤਹਿਤ ਕਿਸਾਨਾਂ ਲਈ ਲੋਨ ਦਾ ਪ੍ਰਬੰਧ ਹੈ। ਇਸ ਮੌਕੇ ਹੋਰ ਵੱਖ ਵੱਖ ਥਾਵਾਂ ‘ਤੇ ਵੀ ਕੈਂਪ ਲਾਏ ਗਏ। ਇਸ ਮੌਕੇ ਐਸ. ਵੀ. ਓ. ਡਾ. ਮਿਸ਼ਰ ਸਿੰਘ, ਡਾ.ਅੰਕੁਸ਼ ਗੁਪਤਾ, ਡਾ.ਅਰੁਨਦੀਪ ਸਿੰਘ, ਚੇਤਨਪ੍ਰੀਤ ਸਿੰਘ, ਲਛਮਣ ਸਿੰਘ ਬੈਂਕ ਕਲੱਸਟਰ ਹੈਡ ਤੇ ਪਸ਼ੂ ਪਾਲਣ ਵਿਭਾਗ ਦਾ ਸਮੂਹ ਸਟਾਫ ਹਾਜ਼ਰ ਸੀ।                                             
Scroll to Top