ਪ੍ਰੋ:ਗੁਰਭਜਨ  ਗਿੱਲ ਦੀ ਕਾਵਿ ਪੁਸਤਕ ” ਖ਼ੈਰ ਪੰਜਾਂ ਪਾਣੀਆਂ ਦੀ” ਸਿਰਕੱਢ ਲੇਖਕਾਂ ਨੇ ਕੀਤੀ ਰਿਲੀਜ਼

ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਸਾਹਿਤਕ ਸਮਾਗਮ ‘ਚ ਗੁਰਭਜਨ ਗਿੱਲ ਦੀ ਦੇਸ਼ ਦੀ ਵੰਡ ਨੂੰ ਸਮਰਪਿਤ ਕਾਵਿ ਪੁਸਤਕ ਰਿਲੀਜ਼


ਦਵਿੰਦਰ ਡੀ.ਕੇ.  ਲੁਧਿਆਣਾ 12  ਸਤੰਬਰ 2022

       ਸਾਹਿਤ ਚਰਚਾ ਮੰਚ ਵੱਲੋਂ ਬਰਨਾਲਾ ਜਿਲ੍ਹੇ ਦੇ ਪਿੰਡ ਹੰਡਿਆਇਆ ਵਿਖੇ ਆਯੋਜਿਤ ਸਾਹਿਤਕ ਸਮਾਗਮ ਵਿੱਚ ਪ੍ਰੋ:ਗੁਰਭਜਨ  ਗਿੱਲ ਦੀ ਦੇਸ਼ ਵੰਡ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਾਵਿ ਪੁਸਤਕ ” ਖ਼ੈਰ ਪੰਜਾਂ ਪਾਣੀਆਂ ਦੀ”  ਪੁਸਤਕ ਸੀ ਮਾਰਕੰਡਾ , ਡਾਃ ਤੇਜਾ ਸਿੰਘ ਤਿਲਕ ਅਤੇ ਬੂਟਾ ਸਿੰਘ ਚੌਹਾਨ ਸਮੇਤ ਸਿਰਕੱਢ ਲੇਖਕਾਂ ਨੇ ਰਿਲੀਜ਼ ਕੀਤੀ। ਇਸ ਮੌਕੇ ਗੁਰਪਾਲ ਸਿੰਘ ਬਿਲਾਵਲ  ਗ਼ਜ਼ਲਕਾਰ ਦਾ ਰੂਬਰੂ ਵੀ ਕਰਵਾਇਆ ਗਿਆ l
     ਉੱਘੇ ਗ਼ਜ਼ਲਕਾਰ ਬੂਟਾ ਸਿੰਘ ਚੋਹਾਨ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਵਿਵਾਦਾਂ ਨੂੰ ਤਿਆਗ ਕੇ ਸਾਰਥਿਕ ਅਤੇ ਲੋਕ ਪੱਖੀ ਸਾਹਿਤ ਰਚਨਾ ਕਰਨੀ ਚਾਹੀਦੀ ਹੈ ਤਾਂ ਜੋ ਹੇਠਲੇ ਵਰਗ ਦੇ ਲੋਕਾਂ ਦੀ ਆਵਾਜ ਰਾਜ ਕਰਦੇ  ਹਾਕਮਾਂ ਤੱਕ ਪੁੱਜੇ l
     ਲੇਖਕ ਸੀ.ਮਾਰਕੰਡਾ ਨੇ ਕਿਹਾ ਕਿ ਉਰਦੂ ਦੀ ਗ਼ਜ਼ਲ  ਪਹਿਲਾਂ ਜਿਆਦਾਤਰ ਰਾਜਿਆਂ ਦਾ ਸਮਾਂ ਰੰਗੀਨ ਬਣਾਉਣ ਲਈ ਹੁੰਦੀ ਸੀ ਹੁਣ ਅਤੇ ਹੁਣ ਗ਼ਜ਼ਲ ਲੋਕਾਂ ਦੇ ਸਰੋਕਾਰਾਂ, ਲੋੜਾਂ ਅਤੇ ਹੱਕਾਂ ਦੀ ਆਵਾਜ਼ ਉਠਾਉਂਦੀ ਹੈ l
     ਤੇਜਾ ਸਿੰਘ ਤਿਲਕ ਨੇ ਕਿਹਾ ਕੇ ਸਾਹਿਤਕਾਰ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੇ ਲੋਕਾਈ ਨੂੰ ਦਮਨ ਕਰਨ ਦੀਆਂ ਨੀਤੀਆਂ ਨੂੰ ਉਜਾਗਰ ਕਰੇ ਕਿਉਂਕਿ ਇਸ ਸਮੇਂ ਅੰਦਰ ਲੋਕ 17ਵੀਂ 18ਵੀਂ ਸਦੀ ਨਾਲੋਂ ਵੀਂ ਵੱਧ ਪੀੜਤ ਹੋ ਰਹੇ ਹਨ ਅਤੇ ਸਾਹਿਤਕਾਰ ਜਿਸ ਸੰਦਰਭ ਵਿੱਚ ਲਿਖਣ ਆਪਣੀ ਰਚਨਾ ਉਸੇ ਦੇ ਆਲੇ – ਦੁਆਲੇ ਰੱਖਣ ਜਦੋਂ ਰਚਨਾ ਸੰਦਰਭ ਨਾਲੋਂ ਟੁੱਟਦੀ ਹੈ ਤਾਂ ਉਸਦਾ ਜੋ ਪ੍ਰਭਾਵ ਹੁੰਦਾ ਹੈ, ਉਹ ਖ਼ਤਮ ਹੋ ਜਾਂਦਾ ਹੈl
     ਪੰਜਾਬੀ ਲੋਕਧਾਰਾ ਦੇ ਪ੍ਰਬੰਧਕ ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਕੁਝ ਸਾਹਿਤਕਾਰ ਧਾਰਮਿਕ ਸ਼ਰਧਾ ਰੱਖਣ ਵਾਲੇ ਸਾਹਿਤਕਾਰਾਂ ਨੂੰ ਸਾਹਿਤਕਾਰ ਮੰਨਣ ਤੋਂ ਆਕੀ ਹਨ ਜੋ ਠੀਕ ਨਹੀਂ ਕਿਉਕਿ ਗੁਰਬਾਣੀ ਅਤੇ ਹੋਰ ਧਾਰਮਿਕ ਸਾਹਿਤ ਵੀਂ ਲੋਕਾਈ ਦੀ ਗੱਲ ਕਰਦਾ ਹੈ lਇਸ ਮੌਕੇ ਡਾ:ਭੁਪਿੰਦਰ ਸਿੰਘ ਬੇਦੀ, ਡਾ: ਅਮਨਦੀਪ ਸਿੰਘ ਟੱਲੇਵਾਲੀਆ , ਡਾ: ਉਜਾਗਰ ਸਿੰਘ ਮਾਨ, ਪਾਲ ਸਿੰਘ ਲਹਿਰੀ, ਸੋਮਾ ਕਲਸੀਆਂ, ਬਲਵੀਰ ਸਿੰਘ ਰਾਏਕੋਟੀ, ਗੁਰਪਾਲ ਸਿੰਘ ਬਿਲਾਵਲ, ਹਰਬਚਨ ਸਿੰਘ ਹੰਡਿਆਇਆ, ਸੁਰੇਸ਼ ਹੰਡਿਆਲਵੀ, ਗੁਰਜੀਤ ਸਿੰਘ ਖੁੱਡੀ, ਮੋਹਨ ਸਿੰਘ ਖਾਲਸਾ,ਜੁਗਰਾਜ ਧੌਲਾ,ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸੁਨੇਹ, ਹਾਕਮ ਸਿੰਘ ਚੋਹਾਨ, ਜੁਆਲਾ ਸਿੰਘ ਮੌੜ, ਹਰਦੀਪ ਕੁਮਾਰ,ਜਗਜੀਤ ਗੁਰਮ, ਬੀਰਪਾਲ ਕੌਰ ਹੰਡਿਆਇਆ, ਪਰਮ ਪਰਵਿੰਦਰ, ਰਘਵੀਰ ਸਿੰਘ ਕੱਟੂ ਆਦਿ ਸਮੇਤ ਹੋਰ ਨੇ ਆਪਣੀਆਂ ਸਾਹਿਤਕ ਵੰਨਗੀਆਂ ਅਤੇ ਵਿਚਾਰ ਪੇਸ਼ ਕੀਤੇ l ਸਾਹਿਤ ਚਰਚਾ ਮੰਚ ਦੇ ਪ੍ਰਧਾਨ ਬੰਧਨ ਤੋੜ ਸਿੰਘ, ਕਰਨ ਬਾਵਾ, ਲਿਆਕਤ ਅਲੀ, ਡਾ: ਕੁਲਦੀਪ ਸਿੰਘ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ l

Scroll to Top