ਬਰਨਾਲਾ ਦੇ 4 ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਸਨਮਾਨਿਆ

ਰਵੀ ਸੈਣ , ਬਰਨਾਲਾ, 21 ਅਪ੍ਰੈਲ 2023

     ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਵੱਲੋਂ ਨੈਸ਼ਨਲ ਗੇਮਜ਼ 2022 ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ/ ਖਿਡਾਰਨਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਚਾਰ ਖਿਡਾਰੀ ਸ਼ਾਮਲ ਹਨ। ਇਹ ਸਮਾਰੋਹ ਪੰਜਾਬ ਮਿਉਂਸਪਲ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੁਆਰਾ ਕਰਵਾਇਆ ਗਿਆ ।

   ਇਸ ਵਿੱਚ ਜ਼ਿਲ੍ਹਾ ਬਰਨਾਲਾ ਦੇ 4 ਖਿਡਾਰੀਆਂ ਨੂੰ ਸਮਨਮਾਨ ਕੀਤਾ ਗਿਆ ਜਿਸ ਵਿੱਚ ਦਮਨੀਤ ਸਿੰਘ ਐਥਲੈਟਿਕਸ ਖਿਡਾਰੀ ਨੂੰ 5 ਲੱਖ ਦੀ ਰਾਸ਼ੀ, ਵਨੀਤਾ ਜੋਸ਼ੀ ਨੈੱਟਬਾਲ ਪਲੇਅਰ, ਚਾਰੂਪ੍ਰੀਤ ਕੌਰ ਨੈੱਟਬਾਲ ਪਲੇਅਰ ਅਤੇ ਜਸਵਿੰਦਰ ਕੌਰ ਨੈੱਟਬਾਲ ਪਲੇਅਰ ਤਿੰਨਾਂ ਖਿਡਾਰਨਾਂ ਨੂੰ 3-3 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

Scroll to Top