ਭਾਰੀ ਮਾਤਰਾ ‘ਚ ਹੈਰੋਇਨ ਸਣੇ 3 ਸਮੱਗਲਰ ਕਾਬੂ  

ਅਨੁਭਵ ਦੂਬੇ , ਚੰਡੀਗੜ੍ਹ, 28 ਅਗਸਤ 2022

    ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਦੋਂ ਜਬਰਦਸਤ ਹੁਲਾਰਾ ਮਿਲਿਆ, ਜਦੋਂ  ਨਵਾਂ ਸ਼ਹਿਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 38 ਕਿੱਲੋ ਹੈਰੋਇਨ ਸਮੇਤ ਕਾਬੂ ਕਰ ਲਿਆ । ਨਿਊਜ਼-18 ਦੀ ਖ਼ਬਰ ਅਨੁਸਾਰ ਪੁਲਿਸ ਦੁਆਰਾ ਫੜੇ ਗਏ ਤਿੰਨੋਂ ਨਸ਼ਾ ਤਸਕਰਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਜਾਰੀ ਹੈ। ਪੁਲਿਸ ਦੇ ਆਲ੍ਹਾ ਸੂਤਰਾਂ ਦਾ ਦਾਅਵਾ ਹੈ ਕਿ, ਗਿਰਫਤਾਰ ਤਸਕਰਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ‘ਚ ਹੈਰੋਇਨ ਦੇ ਨਾਲ-ਨਾਲ ਕੁੱਝ ਹਥਿਆਰ ਵੀ ਬਰਾਮਦ ਹੋਏ ਹਨ। ਦੱਸਣਾ ਇਹ ਵੀ ਬਣਦਾ ਹੈ ਕਿ ਪੁਲਿਸ ਥੋੜ੍ਹੇ ਸਮੇਂ ਬਾਅਦ ਇਸ ਸੰਬੰਧੀ ਪ੍ਰੈਸ ਕਾਨਫ਼ਰੰਸ ਕਰਕੇ ਵੱਡੇ ਖੁਲਾਸੇ ਵੀ ਕਰੇਗੀ।

Scroll to Top