ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਲੇਖਕ ਮਿਲਣੀ ਦਾ ਆਯੋਜਨ ਅਬੋਹਰ ਵਿਖੇ  22 ਜੁਲਾਈ  ਨੂੰ

ਬਿੱਟੂ ਜਲਾਲਾਬਾਦੀ, ਫਾਜਿਲਕਾ, 21 ਜੁਲਾਈ 2023


   ਭਾਸ਼ਾ ਵਿਭਾਗ ਪੰਜਾਬ  ਦੀ ਅਗਵਾਈ  ਵਿੱਚ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਪ੍ਰਸਿੱਧ ਵਿਅੰਗਕਾਰ  ਸ. ਹਰਦੀਪ ਢਿੱਲੋਂ ਨਾਲ ਰੂ-ਬ-ਰੂ ਅਤੇ ਲੇਖਕ ਮਿਲਣੀ ਦਾ ਆਯੋਜਨ ਸਕਾਊਟ ਹਾਲ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ )ਅਬੋਹਰ ਵਿਖੇ ਮਿਤੀ  22 ਜੁਲਾਈ  2023 ਦਿਨ ਸ਼ਨੀਵਾਰ ਸ਼ਾਮ ਪੰਜ ਵਜੇ ਕੀਤਾ ਜਾ ਰਿਹਾ ਹੈ ।ਇਸ ਸਮਾਗਮ  ਦੇ ਪ੍ਰਧਾਨਗੀ  ਮੰਡਲ ਵਿੱਚ ਸ਼੍ਰੀ ਆਤਮਾ ਰਾਮ ਰੰਜਨ ,ਡਾ. ਸੰਦੇਸ਼  ਤਿਆਗੀ ,ਪ੍ਰੋਫ਼ੈਸਰ  ਗੁਰਰਾਜ  ਚਹਿਲ,ਡਾ. ਤਰਸੇਮ  ਸ਼ਰਮਾ ਅਤੇ ਸੁਖਦੇਵ ਅਬੋਹਰ  ਹੋਣਗੇ ।

        ਜ਼ਿਲ੍ਹਾ  ਭਾਸ਼ਾ  ਅਫ਼ਸਰ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਇਸ ਮੌਕੇ  ਤੇ ਹਾਜ਼ਰ ਕਵੀਆਂ ਵੱਲੋਂ ਕਵੀ ਦਰਬਾਰ ਹੋਵੇਗਾ ਅਤੇ ਲੇਖਕਾਂ  ਵੱਲੋਂ ਸਾਹਿਤਕ  ਵਿਚਾਰ ਚਰਚਾ ਵੀ ਕੀਤੀ ਜਾਵੇਗੀ।ਇਸ ਸਮਾਗਮ  ਦੇ ਵਿਸ਼ੇਸ਼ ਮਹਿਮਾਨ ਸ਼੍ਰੀ ਰਾਜੇਸ਼  ਸਚਦੇਵਾ ਪ੍ਰਿੰਸੀਪਲ  ਸਰਕਾਰੀ  ਸੀਨੀਅਰ  ਸੈਕੰਡਰੀ  ਸਕੂਲ  (ਲੜਕੇ ) ਅਬੋਹਰ ਅਤੇ ਮੰਚ ਸੰਚਾਲਕ  ਸ਼੍ਰੀ ਵਿਜੇਅੰਤ ਜੁਨੇਜਾ ਹੋਣਗੇ । ਖੋਜ ਅਫ਼ਸਰ ਪਰਮਿੰਦਰ ਸਿੰਘ ਨੇ  ਦੱਸਿਆ ਕਿ ਸ. ਹਰਦੀਪ ਢਿੱਲੋਂ  ਦੀ ਨਵ-ਪ੍ਰਕਾਸ਼ਿਤ ਕਿਤਾਬ ” ਜ਼ਖ਼ਮੀ ਤਲ਼ੀਆਂ ਦੀਆਂ  ਤਾੜੀਆਂ ਦਾ ਲੋਕ ਅਰਪਣ ਵੀ ਕੀਤਾ ਜਾਵੇਗਾ । ਭਾਸ਼ਾ  ਵਿਭਾਗ  ਫ਼ਾਜ਼ਿਲਕਾ  ਵੱਲੋਂ ਸਾਰੇ ਲੇਖਕਾਂ ,ਕਵੀਆਂ  ਅਤੇ ਸਾਹਿਤ  ਨੂੰ  ਪਿਆਰ  ਕਰਨ ਨੂੰ  ਨਿੱਘਾ ਸੱਦਾ ਦਿੱਤਾ  ਜਾਂਦਾ ਹੈ।

Scroll to Top