ਰਾਈਟ -ਟੂ -ਬਿਜ਼ਨੇਸ ਐਕਟ 2020 ਅਧੀਨ  ਇਕ ਹੋਰ ਯੂਨਿਟ ਨੂੰ ਮੰਜੂਰੀ

ਰਵੀ ਸੈਣ , ਬਰਨਾਲਾ, 6 ਮਈ 2023
      ਜ਼ਿਲ੍ਹਾ ਬਰਨਾਲਾ ਵਿੱਚ ਸਮਰਪਣ ਰਾਇਸ ਮਿੱਲ ਜੋ ਕਿ ਤਾਜੋਕੇ ਰੋਡ, ਰੂੜੇਕੇ ਕਲਾਂ, ਤਪਾ ਵਿਖੇ ਸਥਿਤ ਹੈ, ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਰਾਈਟ – ਟੂ – ਬਿਜ਼ਨੇਸ ਐਕਟ 2020 ਅਧੀਨ ਇਨ ਪ੍ਰਿੰਸੀਪਲ ਅਪਰੂਵਲ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਜਾਰੀ ਕੀਤੀ ਗਈ ।
     ਇਹ ਇਕਾਈ ਰਾਈਸ ਸ਼ੈਲਰ ਸੈਕਟਰ ਨਾਲ ਸਬੰਧਿਤ ਹੈ । ਜਿਸ ਦੀ ਲਾਗਤ 78 .70 ਲੱਖ ਰੁਪਏ ਹੈ । ਰਾਇਟ ਟੂ ਬਿਜ਼ਨੇਸ ਐਕਟ 2020 ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਸ਼੍ਰੀ ਪ੍ਰੀਤ ਮੋਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਐਕਟ ਅਧੀਨ ਇਕਾਈਆਂ ਨੂੰ ਲੋੜੀਂਦੀ ਫੀਸ ਜਮਾਂ ਕਰਵਾਉਣ ਉਪਰੰਤ ਫੋਕਲ ਪੁਆਇੰਟ ਇਕਾਈਆਂ ਨੂੰ 3 ਦਿਨਾਂ ਤੋਂ 15 ਦਿਨਾਂ ਵਿੱਚ ਅਪਰੂਵਲ ਜਾਰੀ ਕੀਤੀ ਜਾਂਦੀ ਹੈ । ਇਸ ਨਾਲ ਜਿਥੇ ਨਿਵੇਸ਼ਕ ਦਾ ਕੀਮਤੀ ਸਮਾਂ ਬਚਦਾ ਹੈ ਉੱਥੇ ਹੀ ਉਸ ਨੂੰ ਸਿੰਗਲ ਵਿੰਡੋ ਪੋਰਟਲ ਉੱਤੇ ਸਾਰੀਆਂ ਐੱਨ . ਓ. ਸੀ . ਵੀ ਮਿਲ ਜਾਂਦੀਆਂ ਹਨ ।

Scroll to Top