ਰੁੱਖਾਂ ਵਾਂਗੂੰ ਚਾਹੇ ਹਰ ਕੋਈ ਫੈਲਣਾ

ਰੁੱਖਾਂ ਵਾਂਗੂੰ ਚਾਹੇ ਹਰ ਕੋਈ ਫੈਲਣਾ
ਚਾਹਵੇ ਨਾ ਪਰ ਛਾਂ ਕਿਸੇ ਨੂੰ ਵੰਡਣਾ

ਜਿਹੜੇ ਰਾਹੀਂ ਕੰਢੇ ਬੀਜੀ ਜਾ ਰਿਹਾਂ
ਭੁੱਲ ਨਾ ਵਾਪਸ ਵੀ ਹੈ ਤੂੰ ਪਰਤਣਾ

ਖ਼ੁਦ ਨੂੰ ਮੈਂ ਬੇਰੰਗ ਤਾਂ ਹੀ ਕਰ ਰਿਹਾ
ਪੂਰਾ ਤੇਰੇ ਰੰਗ ‘ਚ ਚਾਹਾਂ ਰੰਗਣਾ

ਕੌਣ ਜਿੱਤਿਆ ਹੈ ਤੇ ਕਿਹੜਾ ਹਾਰਿਆ
ਵਿਹਲ ਜਸ਼ਨਾਂ ਤੋਂ ਮਿਲੀਂ ਤਾਂ ਸੋਚਣਾ
ਲਿਖਤੁਮ- ਸੁਖਵਿੰਦਰ ਸਿੰਘ ਗੁਰਮ

Scroll to Top