ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਖੋਲ੍ਹਿਆ ਸਿਲਾਈ ਸੈਂਟਰ

ਅਸ਼ੋਕ ਵਰਮਾ , ਮਾਨਸਾ 30 ਮਈ 2023
      ਸਮਾਜ ਭਲਾਈ ਦੇ ਕਾਰਜ ਕਰਨ ਵਾਲੀ ਸੰਸਥਾ ਯੂਥ ਵੀਰਾਂਗਨਾਏ ਇਕਾਈ ਮਾਨਸਾ ਨੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਮੱਦੇਨਜ਼ਰ ਅੱਜ ਇੱਥੋਂ ਦੇ ਵਾਰਡ ਨੰਬਰ 6  ’ਚ ਮੁਫ਼ਤ ਸਿਲਾਈ ਸਿਖਲਾਈ ਸੈਂਟਰ  ਖੋਲ੍ਹਿਆ । ਇਸ ਸੈਂਟਰ ਵਿੱਚ ਸਿਖਲਾਈ ਲੈਣ ਦੀਆਂ ਚਾਹਵਾਨ ਵਿਦਿਆਰਥਣਾਂ ਨੂੰ ਸਿਲਾਈ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਸ ਸੈਂਟਰ ਦਾ ਉਦਘਾਟਨ ਕਰਨ ਥਾਣਾ ਸਿਟੀ-1 ਦੇ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਕੀਤਾ ਗਿਆ।
      ਯੂਥ ਵੀਰਾਂਗਨਾਏ ਇਕਾਈ ਮਾਨਸਾ ਆਗੂਆਂ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵਾਰਡ ਨੰਬਰ 6 ਕੋਟ ਦਾ ਟਿੱਬਾ, ਪੀਰਖਾਨੇ ਕੋਲ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ  ਹੈ। ਉਨ੍ਹਾਂ  ਦੱਸਿਆ ਕਿ  ਸੈਂਟਰ ’ਚ 15 ਵਿਦਿਆਰਥਣਾਂ ਨੂੰ ਸਿਲਾਈ ਦੀ ਸਿਖਲਾਈ ਦੇਣ ਦਾ ਪ੍ਰਬੰਧ ਹੈ। ਸਿਖਲਾਈ ਸਿਲਾਈ ਟੀਚਰ ਅਮਨ ਤੇ ਸੁਨੀਤਾ ਵੱਲੋਂ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਿੱਤੀ ਜਾਵੇਗੀ।ਇਸ ਮੌਕੇ ਯੂਥ ਵੀਰਾਂਗਨਾਏ ਨੀਤੂ ਅਰੋੜਾ, ਰਿੰਕਲ, ਸ਼ਾਲੂ, ਸੰਜਨਾ, ਮੀਨੂ, ਨਿਰਮਲਾ ਅਤੇ ਊਸ਼ਾ ਆਦਿ ਹਾਜ਼ਰ ਸਨ। 
Scroll to Top