ਵਿਧਾਇਕਾਂ ਬੱਗਾ, ਪੱਪੀ ਤੇ ਕੌਂਸਲਰ ਪਰਾਸ਼ਰ ਨੇ ਸੜਕ ਨਿਰਮਾਣ ਦੇ ਕੰਮ ਦਾ ਉਦਘਾਟਨ

ਕਰੀਬ 88 ਲੱਖ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਜਲਦ ਮੁਕੰਮਲ ਕਰਕੇ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ-ਵਿਧਾਇਕ ਚੌਧਰੀ ਮਦਨ ਲਾਲ ਬੱਗਾ


ਦਵਿੰਦਰ ਡੀ.ਕੇ. ਲੁਧਿਆਣਾ, 11 ਨਵੰਬਰ 2022

   ਵਿਧਾਇਕਾਂ ਚੌਧਰੀ ਮਦਨ ਲਾਲ ਬੱਗਾ, ਸ੍ਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਕੌਂਸਲਰ ਸ਼੍ਰੀ ਰਾਕੇਸ਼ ਪਰਾਸ਼ਰ ਵਲੋਂ ਵਾਰਡ ਨੰਬਰ 64 ਅਧੀਨ ਲਕਸ਼ਮੀ ਸਿਨੇਮਾ (ਲੱਕੜ ਬਾਜ਼ਾਰ ਰੋਡ) ਤੋ ਗੁਰਦੁਆਰਾ ਸ਼੍ਰੀ ਕਲਗੀਧਰ ਰੋਡ ਅਤੇ ਜੱਸਲ ਹਾਉਸ (ਜਗਰਾਉ ਪੁਲ) ਤੱਕ 87 ਲੱਖ 78 ਹਜਾਰ ਦੀ ਲਾਗਤ ਨਾਲ ਹੋਣ ਜਾ ਰਹੇ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ। ਵਿਧਾਇਕ ਬੱਗਾ ਅਤੇ ਪਰਾਸ਼ਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕਰੀਬ 88 ਲੱਖ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਤੈਅ ਸਮੇਂ ਵਿੱਚ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।                                         
    ਇਲਾਕਾ ਕੌਂਸਕਰ ਸ਼੍ਰੀ ਰਾਕੇਸ਼ ਪਰਾਸ਼ਰ ਵਲੋਂ ਇਸ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਕਾਨੂੰਨੀ ਕਾਰਵਾਈ ਕਰਕੇ ਇਸ ਸੜ੍ਹਕ ਦਾ ਨਿਰਮਾਣ ਰੁੱਕਿਆ ਹੋਇਆ ਸੀ, ਪਰ ਉਹਨਾਂ ਦੀ ਨਿਰੰਤਰ ਮਿਹਨਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ । ਇਸ ਮੌਕੇ ਦੀਪਕ ਸ਼ਰਮਾ, ਰਜਿੰਦਰ ਸਿੰਘ ਬਿੱਟੂ, ਮਨਜੀਤ ਸਿੰਘ ਚਾਵਲਾ, ਜਸਕਰਨ ਸਿੰਘ ਚਾਵਲਾ ਹੈਰੀ, ਸ਼ਿਵਾ ਗਲਾਸ, ਸਰਬਜੀਤ ਸਿੰਘ, ਬਨਵਾਰੀ ਲਾਲ, ਸ਼ੰਕਰ ਲਾਲ, ਦਰਸ਼ਪ੍ਰੀਤ ਸਿੰਘ, ਦੀਪੂ ਧਵਨ, ਸੰਨੀ ਵਰਮਾ, ਮੰਨੂ ਧਵਨ, ਕੁਲਦੀਪ ਸਿੰਘ (ਪੱਪੂ), ਰਮੇਸ਼ ਸ਼ਰਮਾ, ਭੀਮ ਸੇਨ, ਦੀਪਕ ਕੁਮਾਰ (ਦੀਪਾ), ਦੀਪਕ ਸ਼ਰਮਾ (ਦੀਪੀ), ਗਗਨਦੀਪ ਸਿੰਘ, ਚਰਨਜੀਤ ਸਿੰਘ (ਆਕਾਸ਼ ਬੇਕਰੀ), ਗੁਰਮੀਤ ਸਿੰਘ, ਮਨਦੀਪ ਲੈਰੀ, ਪੀ.ਕੇ. ਹੈਂਡਲੂਮ ਵੀ ਮੌਜ਼ੂਦ ਸਨ।

Scroll to Top