ਸੈਂਟਰ ਪੱਧਰੀ ਖੇਡਾਂ ਵਿਚ ਰਾਜੋਕੇ ਉਸਪਾਰ ਸਕੂਲ ਨੇ ਕਰਵਾਈ ਬੱਲੇ ਬੱਲੇ

ਸੈਂਟਰ ਪੱਧਰੀ ਖੇਡਾਂ ਵਿਚ ਰਾਜੋਕੇ ਉਸਪਾਰ ਸਕੂਲ ਨੇ ਕਰਵਾਈ ਬੱਲੇ ਬੱਲੇ
ਫਿਰੋਜ਼ਪੁਰ (ਬਿੱਟੂ ਜਲਾਲਾਬਾਦੀ)
 ਸੈਂਟਰ ਗੱਟੀ ਰਹੀਮੇ ਕੇ ਬਲਾਕ ਫਿਰੋਜ਼ਪੁਰ-3 ਵਿਚ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡਾਂ ਵਿੱਚ ਕੁੱਲ ਅੱਠ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।ਸੀ.ਐਚ.ਟੀ. ਨਵਦੀਪ ਢੀਂਗਰਾ ਜੀ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ।ਇਨ੍ਹਾਂ ਖੇਡਾਂ ਵਿਚ ਫੀਲਡ ਅਤੇ ਟਰੈਕ ਈਵੈਂਟਸ ਕਰਵਾਏ ਗਏ । 100  ਮੀਟਰ ਰੇਸ ਕੀਰਤ ਜੋਤ ਕੌਰ ਰਾਜੋ ਕੇ ਉਸਪਾਰ ਪਹਿਲਾ ਸਥਾਨ,ਕੁਸ਼ਤੀ  ਲੜਕੇ ਗੁਰਪ੍ਰੀਤ ਪਹਿਲਾ ਸਥਾਨ, ਅਮਿਤ ਪਹਿਲਾ ਸਥਾਨ, ਕਬੱਡੀ( ਮੁੰਡੇ ਅਤੇ ਕੁੜੀਆ) ਸ.ਪ.ਸ ਰਾਜੋ ਕੇ ਉਸਪਾਰ ਪਹਿਲਾ ਸਥਾਨ, ਰੱਸਾ ਕੱਸੀ ਮੁੰਡੇ ਰਾਜੋ ਕੇ ਉਸਪਾਰ ਪਹਿਲਾ ਸਥਾਨ,ਰਿਲੇਅ ਰੇਸ ਕੁੜੀਆ ਪਹਿਲਾ ਸਥਾਨ,ਖੋ-ਖੋ(ਮੁੰਡੇ ਅਤੇ ਕੁੜੀਆ ) ਸ.ਪ.ਸ. ਰਾਜੋਕੇ ਉਸਪਾਰ ਦੂਸਰਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੀ.ਐੱਚ.ਟੀ ਨਵਦੀਪ ਸਿੰਘ ਢੀਂਗਰਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿੰਦਗੀ ਵਿੱਚ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ  ਕੁਲਵੰਤ ਸਿੰਘ  ਸੰਧੂ,ਇਕਬਾਲਜੀਤ ਸਿੰਘ ਸੰਧੂ,ਸ਼ੀਨਮ ਰਾਣੀ, ਆਂਚਲ ਕੰਬੋਜ, ਸਤਿੰਦਰ ਸਿੰਘ, ਕੁਲਜੀਤ ਕੌਰ, ਕੁਲਵੰਤ ਸਿੰਘ, ਸੰਤਰਾ ਸਿੰਘ, ਦਰਸ਼ਨ ਸਿੰਘ, ਰੁਪਿੰਦਰ ਕੌਰ, ਰਜਨੀ ਬਾਲਾ, ਮੈਡਮ ਅਰਚਨਾ,ਅਮਾਨਤ ਕੰਬੋਜ, ਪੁਸ਼ਪਾ ਗਰੋਵਰ,ਸੁਰਿੰਦਰ ਪਾਲ ਸਿੰਘ, ਬੂਟਾ ਸਿੰਘ,  ਅਰਵਿੰਦ ਕਪੂਰ, ਕੰਚਨ ਬਾਲਾ, ਜਸਵੀਰ ਸਿੰਘ, ਦੀਪਕ ਸ਼ਰਮਾ, ਹਰਜਿੰਦਰ ਸਿੰਘ,ਧਨਵੀਰ ਸਿੰਘ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ।
Scroll to Top