ਇੱਕ ਦੀ ਕਰਤੂਤ ਨੇ ਹੋਰ ਆਟੋ ਵਾਲੇ ਵੀ ਕਰਤੇ ਬਦਨਾਮ !

ਹਰਿੰਦਰ ਨਿੱਕਾ , ਪਟਿਆਲਾ 28 ਜੁਲਾਈ 2023

     ਇੱਕ ਆਟੋ ਚਾਲਕ ਨੇ ਔਰਤ ਸਵਾਰੀ ਨਾਲ ਅਜਿਹੀ ਘਿਣਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਕਿ ਹੁਣ ਕੋਈ ਵੀ ਸਵਾਰੀ ਅਣਪਛਾਤੇ ਆਟੋ ਵਿੱਚ ਬੈਠਣ ਤੋਂ ਪਹਿਲਾਂ ਸੌ ਵਾਰੀ ਸੋਚਣ ਨੂੰ ਮਜਬੂਰ ਹੋਵੇਗੀ। ਪੁਲਿਸ ਨੇ ਪੀੜਤ ਔਰਤ ਸਵਾਰੀ ਦੇ ਬਿਆਨ ਪਰ, ਆਟੋ ਚਾਲਕ ਖਿਲਾਫ  ਪਰਚਾ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

    ਪੁਲਿਸ ਥਾਣਾ ਸਿਟੀ ਰਾਜਪੁਰਾ ਨੂੰ ਦਿੱਤੇ ਬਿਆਨ ਵਿੱਚ ਨਵਰੀਤ ਕੌਰ ( ਕਾਲਪਨਿਕ ਨਾਮ) ਨੇ ਦੱਸਿਆ ਹੈ ਕਿ ਉਹ 25 ਜੁਲਾਈ ਦੀ ਸਵੇਰ ਕਰੀਬ 10/11 ਕੁ ਵਜੇ  ਇੱਕ ਆਟੋ ਵਿੱਚ ਸਵਾਰ ਹੋ ਕੇ ਰੇਲਵੇ ਫਾਟਕ ਰਾਜਪੁਰਾ ਪਾਸ ਜਾ ਰਹੀ ਸੀ, ਜੋ ਆਟੋ ਡਰਾਇਵਰ ਦਾ ਨਾਮ ਮੱਖਣ ਸਿੰਘ ਸੀ ।  ਆਟੋ ਵਿੱਚ ਇੱਕਲੀ ਔਰਤ ਸਵਾਰੀ ਹੋਣ ਦਾ ਫਾਇਦਾ ਉਠਾ ਕੇ ਮੱਖਣ ਡਰਾਇਵਰ ਨੇ ਮੁਦੈਲਾ ਨੂੰ ਇੱਕ ਗੋਲੀ ਖਾਣ ਲਈ ਦਿੱਤੀ।  ਮੁਦੈਲਾ ਦੇ ਮਨ੍ਹਾ ਕਰਨ ਪਰ ਦੋਸ਼ੀ ਨੇ ਧੱਕੇ ਨਾਲ ਮੁਦੈਲਾ ਦੇ ਮੂੰਹ ਵਿੱਚ ਕੋਈ ਨਸ਼ੀਲੀ ਗੋਲੀ ਪਾ ਦਿੱਤੀ ਤੇ ਕੋਲਡ ਡਰਿੰਂਕ ਵੀ ਪਿਲਾ ਦਿੱਤਾ, ਜਿਸ ਕਾਰਨ ਮੁਦੈਲਾ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਈ । ਦੋਸ਼ੀ ਨੇ ਆਟੋ ਰੋਕ ਕੇ ਮੁਦੈਲਾ ਨਾਲ ਬਲਾਤਕਾਰ ਅਤੇ ਕੁਕਰਮ (ਗੈਰਕੁਦਰਤੀ ਸੰਭੋਗ) ਵੀ ਕੀਤਾ ਅਤੇ ਅਜਿਹੀ ਘਿਣਾਉਣੀ ਕਰਤੂਤ ਨੂੰ ਅੰਜਾਮ ਦੇ ਕੇ ਉਹ ਮੁਦੈਲਾ ਨੂੰ ਨੀਮ ਬੇਹੋਸ਼ੀ ਦੀ ਹਾਲਤ ‘ਚ ਬਨੂੰੜ ਛੱਡ ਕੇ ਫਰਾਰ ਹੋ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਨਾਮਜਦ ਦੋਸ਼ੀ ਆਟੋ ਡਰਾਇਵਰ ਮੱਖਣ ਸਿੰਘ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ‘ਚ ਅਧੀਨ ਜ਼ੁਰਮ 376/377/328 IPC ਤਹਿਤ ਕੇਸ ਦਰਜ਼ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਦੀ ਪਹਿਚਾਣ ਕਰਕੇ,ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

 

Scroll to Top