ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਵੱਲੋ ਹੜ੍ਹ ਪੀੜਤਾਂ ਨੂੰ 750 ਫੂਡ ਪੈਕਟ ਵੰਡੇ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 19 ਜੁਲਾਈ 2023


      ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਵੱਲੋਂ ਸਮੂਹ ਅਧਿਆਪਕ‌ ਸਾਥੀਆਂ ਦੇ ਸਹਿਯੋਗ ਨਾਲ ਹੜ੍ਹ ਰਾਹਤ ਫੰਡ ਦਾ ਪ੍ਰਬੰਧ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਨਕਲਾਬ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ।ਜਿਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦਾ ਜੀਵਨ ਗੁਜ਼ਾਰਾ ਬਹੁਤ ਮੁਸ਼ਕਲ ਹੈ।                                                                       
    ਹੜ੍ਹ ਪੀੜਤਾਂ ਦੀ ਸਹਾਇਤਾ ਲਈ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ   ਹੜ ਰਾਹਤ ਫੰਡ ਦਾ ਪ੍ਰਬੰਧ ਕੀਤਾ ਗਿਆ। ਜਿਸ ਲਈ ਜਥੇਬੰਦੀ ਦੇ  ਸਮੂਹ ਅਧਿਆਪਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।ਜਿਸ ਨਾਲ ਸਰਹੱਦੀ ਪਿੰਡ ਝੰਗੜ ਭੈਣੀ, ਢਾਣੀ ਸੱਦਾ ਸਿੰਘ, ਗੁਲਾਬਾ ਭੈਣੀ,ਰੇਤੇਵਾਲੀ ਭੈਣੀ ਅਤੇ ਤੇਜ਼ਾ ਰੂਹੇਲਾ, ਦੋਨਾਂ ਨਾਨਕਾ ਅਤੇ ਮੁਹਾਰ ਜਮਸ਼ੇਰ ਵਿਖੇ 750 ਫੂਡ ਪੈਕਟ ਵੰਡੇ ਗਏ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਆਪਕ ਵਰਗ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਉਹ ਸਮਾਜ ਦਾ ਸੁਹਿਰਦ ਅੰਗ ਹੈ ਅਤੇ ਆਪਣੇ ਲੋਕਾਂ ਤੇ ਆਈ ਕਿਸੇ ਵੀ ਮੁਸਿਬਤ ਸਮੇਂ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਣ ਲਈ ਤਿਆਰ ਹੈ।                                                     

     ਇਸ ਸੇਵਾ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਅਧਿਆਪਕ ਸੁਖਦੇਵ ਸਿੰਘ ਭੱਟੀ, ਸੁਖਵਿੰਦਰ ਸਿੰਘ ਸਿੱਧੂ, ਵਰਿੰਦਰ ਸਿੰਘ,ਬਲਜੀਤ ਸਿੰਘ, ਸੁਨੀਲ ਗਾਂਧੀ,ਭਾਰਤ ਸੱਭਰਵਾਲ,ਨੀਰਜ ਕੁਮਾਰ,ਸੁਮਿਤ ਜੁਨੇਜਾ, ਸੁਰਿੰਦਰ ਕੰਬੋਜ,ਸਾਜਣ ਕੁਮਾਰ, ਨਵਨੀਤ ਭਠੇਜਾ, ਪ੍ਰਦੀਪ ਕੁੱਕੜ,ਪ੍ਰਿਸ ਕਾਠਪਾਲ ਅਤੇ ਨਿਰਮਲ ਸਿੰਘ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਅਨਮੁੱਲਾ ਸਹਿਯੋਗ ਅਤੇ ਦਾਨ ਰਾਸ਼ੀ ਦੇਣ ਵਾਲੇ ਸਮੂਹ ਅਧਿਆਪਕ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Scroll to Top