ਉਨ੍ਹਾਂ ਖੜ੍ਹਕੇ, ਲਿਫਾਫਾ ਸੁੰਘਿਆ ‘ਤੇ ……

ਸੀ.ਆਈ.ਏ. ਦੀ ਟੀਮ ਨੇ 2 ਜਣਿਆਂ ਨੂੰ ਫੜ੍ਹਿਆ ਤੇ ਕਰਿਆ ਪਰਚਾ ਦਰਜ਼

ਹਰਿੰਦਰ ਨਿੱਕਾ, ਬਰਨਾਲਾ 8 ਜੂਨ 2023

      ਆਪਣੇ ਸਾਥੀ ਨੌਜਵਾਨ ਦੇ ਹੱਥ ਵਿੱਚ ਫੜ੍ਹਿਆ ਪਲਾਸਿਟਕ ਦਾ ਲਿਫਾਫਾ ਸੁੰਘਦਾ ਇੱਕ ਨੌਜਵਾਨ ਸੀ.ਆਈ.ਏ. ਟੀਮ ਦੇ ਨਜ਼ਰੀਂ ਪਿਆ, ਤਾਂ ਉਨ੍ਹਾਂ ਬੜੀ ਮੁਸਤੈਦੀ ਨਾਲ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ, ਤਲਾਸ਼ੀ ਕੀਤੀ ਤਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਅਫੀਮ ਬਰਾਮਦ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ.ਸ਼ਰੀਫ ਖਾਨ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਲੰਘੀ ਕੱਲ੍ਹ ਰਾਏਕੋਟ ਰੋਡ ਤੇ ਸਥਿਤ ਟਰਾਈਡੈਂਟ ਫੈਕਟਰੀ ਨਜਦੀਕ ਪੁੱਲ ਥੱਲੇ ਕੋਲ ਪਹੁੰਚੀ। ਉਦੋਂ ਦੋ ਨੌਜਵਾਨ ਲਾਲ ਰੰਗ ਦੇ ਇੱਕ ਮੋਟਰ ਸਾਇਕਲ ਪਾਸ ਖੜੇ ਦਿਖਾਈ ਦਿੱਤੇ । ਦੋਵਾਂ ਜਣਿਆਂ ਵਿੱਚੋਂ ਇੱਕ ਨੌਜਵਾਨ ਦੇ ਹੱਥ ਵਿੱਚ ਲਿਫਾਫਾ ਪੋਲੀਥੀਨ ਫੜਿਆ ਹੋਇਆ ਸੀ ਅਤੇ ਦੂਸਰਾ ਨੌਜਵਾਨ ਉਸ ਲਿਫਾਫੇ ਵਿੱਚੋ ਕੁੱਝ ਸੁੰਘ ਰਿਹਾ ਸੀ। ਪੁਲਿਸ ਪਾਰਟੀ ਨੂੰ ਵੇਖਦਿਆਂ ਖਿਸਕਣ ਦੀ ਕੋਸ਼ਿਸ਼ ਕਰਦੇ, ਦੋਵਾਂ ਸ਼ੱਕੀ ਵਿਅਕਤੀਆਂ ਨੇ ਆਪਣੀ ਪਹਿਚਾਣ ਮੁਹੰਮਦ ਸੁਦਾਗਰ ਉਰਫ ਕਾਲਾ ਪੁੱਤਰ ਮੁਹੰਮਦ ਯੂਸਫ਼ ਵਾਸੀ ਬਰਕਤਪੁਰਾ ਜਿਲ੍ਹਾ ਮਲੇਰਕੋਟਲਾ ਅਤੇ ਹਰੀਸ਼ ਚੰਦਰਾ ਪੁੱਤਰ ਭਗਵਾਨ ਦਾਸ ਵਾਸੀ ਢਕਾਨੀ ਰਾਜਪੁਰੀ, ਫਰੀਦਪੁਰ, ਬਰੇਲੀ (ਯੂ.ਪੀ) ਦੇ ਤੌਰ ਤੇ ਕਰਵਾਈ। ਪੁਲਿਸ ਪਾਰਟੀ ਨੇ ਦੌਰਾਨ ਏ ਤਲਾਸ਼ੀ, ਉਨ੍ਹਾਂ ਦੇ ਕਬਜੇ ‘ਚੋਂ ਲਿਫਾਫਾ ਪੋਲੀਥੀਨ ਵਿੱਚ ਲਪੇਟੀ ਹੋਈ 500 ਗ੍ਰਾਮ ਅਫੀਮ ਬਰਾਮਦ ਕੀਤੀ। ਦੋਵਾਂ ਅਫੀਮ ਤਸਕਰਾਂ ਖਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। 

Scroll to Top