ਉਹ ਘਰੋਂ ਗਿਆ, ਪਰ ਮੁੜਿਆ ਈ ਨਹੀਂ,,

ਗਗਨ ਹਰਗੁਣ , ਬਰਨਾਲਾ 5 ਜੁਲਾਈ 2023
      ਰਤਨ ਲਾਲ ਆਪਣੇ ਘਰੋਂ ਟੇਲਰ ਮਾਸਟਰ ਦੀ ਦੁਕਾਨ ਤੇ ਪੈਂਟ ਸ਼ਰਟ ਦੀ ਸਿਲਾਈ ਕਰਵਾਉਣ ਲਈ ਕਹਿ ਕੇ ਗਿਆ। ਪਰ 22 ਘੰਟਿਆਂ ਬਾਅਦ ਵੀ ਘਰ ਨਹੀਂ ਮੁੜਿਆ। ਕਰੀਬ 67 ਕੁ ਵਰ੍ਹਿਆਂ ਦਾ ਰਤਨ ਲਾਲ ਪੁੱਤਰ ਸਰੂਪ ਚੰਦ ,ਸੇਖਾ ਰੋਡ ਗਲੀ ਨੰਬਰ 1 ਹਾਲ ਵਾਸੀ 16 ਏਕੜ ਸਕੀਮ ਬਰਨਾਲਾ ਦਾ ਰਹਿਣ ਵਾਲਾ ਹੈ। ਇੱਕ ਪ੍ਰਾਈਵੇਟ ਫਰਮ ਵਿੱਚ ਬਤੌਰ ਮੁਨੀਮ ਕੰਮ ਕਰ ਰਹੇ ਚੇਤਨ ਬਾਂਸਲ ਨੇ ਦੱਸਿਆ ਕਿ ਉਸਦੇ ਪਿਤਾ ਰਤਨ ਲਾਲ ਬਾਂਸਲ ਲੰਘੀ ਕੱਲ੍ਹ ਸਵੇਰੇ ਕਰੀਬ ਸਾਢੇ ਕੁ 10 ਵਜੇ ਘਰੋਂ ਸਾਈਕਲ ਪਰ,ਟੇਲਰ ਦੀ ਦੁਕਾਨ ਤੋਂ ਪੈਂਟ ਸ਼ਰਟ ਦੀ ਸਿਲਾਈ ਕਰਵਾਉਣ ਲਈ ਕਹਿ ਕੇ ਗਏ ਸਨ।           ਪਰ ਉਹ ਹਾਲੇ ਤੱਕ ਘਰ ਨਹੀਂ ਪਰਤੇ। ਪੂਰੀ ਰਾਤ ,ਸਾਰਾ ਪਰਿਵਾਰ ਉੱਨ੍ਹਾਂ ਦੀ ਤਲਾਸ਼ ਕਰਦੇ ਰਹੇ, ਉਹ ਹਰ ਜਗ੍ਹਾ ਤੇ ਲੱਭਿਆ, ਜਿੱਥੇ ਉਹ ਜਾ ਸਕਦੇ ਸਨ,ਪਰ ਉਨ੍ਹਾਂ ਦੀ ਕੋਈ ਉੱਘ ਸੁੱਘ ਨਹੀਂ ਮਿਲ ਸਕੀ। ਚੇਤਨ ਬਾਂਸਲ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ, ਥਾਣਾ ਸਿਟੀ 1ਐਂਡ 2 ਬਰਨਾਲਾ ਨੂੰ ਵੀ ਦਿੱਤੀ ਗਈ ਹੈ।
Scroll to Top