ਕਾਲਜ ਕੈਂਪਸ ਵਿਖੇ ਪੌਦੇ ਲਗਾ ਕੇ ਮਨਾਇਆ ਅਧਿਆਪਕ ਦਿਵਸ 

ਕਾਲਜ ਕੈਂਪਸ ਵਿਖੇ ਪੌਦੇ ਲਗਾ ਕੇ ਮਨਾਇਆ ਅਧਿਆਪਕ ਦਿਵਸ

ਧੂਰੀ 05 ਸਤੰਬਰ (ਹਰਪ੍ਰੀਤ ਕੌਰ ਬਬਲੀ)
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਐੱਨ ਐੱਸ ਐੱਸ ਅਤੇ ਈਕੋ ਕਲੱਬ ਦੇ ਸਾਂਝੇ ਉਪਰਾਲੇ ਨਾਲ ਪੌਦੇ ਲਗਾ ਕੇ ਅਧਿਆਪਕ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਨੇ ਵਿਦਿਆਰਥੀਆਂ ਨੂੰ ਸਵੱਛ ਤੇ ਸਵੱਸਥ ਭਾਰਤ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਵੱਧ ਤੋਂ ਵੱਧ ਪੌਦੇ ਲਗਾ ਕੇ ਹਵਾ, ਪਾਣੀ ਤੇ ਧਰਤੀ ਨੂੰ ਮਨੁੱਖ ਅਤੇ ਹੋਰ ਜੀਵਾਂ ਦੇ ਅਰੋਗਤਾ ਨਾਲ ਰਹਿਣ ਯੋਗ ਬਣਾਇਆ ਜਾ ਸਕਦਾ ਹੈ। ਇਸ ਸਮੇਂ ਸਮੂਹ ਕਾਲਜ ਸਟਾਫ਼ ਮੈਂਬਰ ਹਾਜ਼ਰ ਸਨ।
Scroll to Top