ਕਾਲਜ ਵਿਖੇ ਸਾਇੰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਨਵੇਂ ਵਿਦਿਆਰਥੀਆਂ ਨੂੰ ਸਵਾਗਤੀ ਪਾਰਟੀ ਕੀਤੀ

ਰਪ੍ਰੀਤ ਕੌਰ ਬਬਲੀ/ ਧੂਰੀ, 17 ਅਕਤੂਬਰ 2022

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਸਾਇੰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਸਵਾਗਤੀ ਪਾਰਟੀ ਕੀਤੀ ਗਈ। ਇਨ੍ਹਾਂ ਵਿਭਾਗਾਂ ਦੇ ਸੀਨੀਅਰ ਅਧਿਆਪਕ ਡਾ. ਅਸ਼ੋਕ ਕੁਮਾਰ ਤੇ ਇੰਜ: ਵਰਿੰਦਰ ਕੁਮਾਰ ਨੇ ਦੱਸਿਆ ਕਿ ਕਾਲਜ ਵਿਖੇ ਚੱਲ ਰਹੀ ਪਰੰਪਰਾ ਅਨੁਸਾਰ ਨਵੇਂ ਦਾਖ਼ਲ ਹੋਏ ਵਿਭਾਗੀ ਵਿਦਿਆਰਥੀਆਂ ਦਾ ਸਵਾਗਤ ਫਰੈਸ਼ਰ ਪਾਰਟੀ ਨਾਲ ਕੀਤਾ ਗਿਆ ਹੈ।

ਕਾਲਜ ਪ੍ਰਿੰਸੀਪਲ ਨੇ ਪਾਰਟੀ ਪ੍ਰਬੰਧਕ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਰੰਪਰਾ ਅਨੁਸਾਰ ਕੰਮ ਕਰਨਾ ਤੇ ਪਰੰਪਰਾਵਾਂ ਨੂੰ ਨਿਰਵਿਘਨ ਚਾਲੂ ਰੱਖਣਾ ਵੱਡੇ ਕਾਰਜ ਹੁੰਦੇ ਹਨ। ਇਸ ਸਮੇਂ ਹਰਮਨਜੋਤ ਸਿੰਘ, ਜਸਮੀਨ ਕੌਰ ਸਿੱਧੂ, ਚਿਰਾਗ ਗਰਗ, ਪ੍ਰਵੀਨ ਕੌਰ ਨੂੰ ਕ੍ਰਮਵਾਰ ਮਿਸਟਰ ਤੇ ਮਿਸ ਫਰੈਸ਼ਰ ਚੁਣਿਆ ਗਿਆ। ਪਾਰਟੀ ਵਿੱਚ ਸਾਇੰਸ ਅਤੇ ਤਕਨਾਲੋਜੀ ਦਾ ਸੁਮੇਲ ਬਾਖ਼ੂਬੀ ਦੇਖਣ ਨੂੰ ਮਿਲਿਆ। ਇਸ ਮੌਕੇ ਸਮੂਹ ਵਿਭਾਗੀ ਸਟਾਫ ਮੌਜੂਦ ਰਿਹਾ।

 

Scroll to Top