ਕੋਰੋਨਾ ਦਾ ਕਹਿਰ – ਬਿਪਤਾ ਦੀ ਘੜੀ , ਫਿਰ ਲੋਕਾਂ ਦੇ ਪੱਖ’ ਚ ਨਿੱਤਰੀ ਐਕਸ਼ਨ ਕਮੇਟੀ ਮਹਿਲ ਕਲਾਂ

ਕੋਰੋਨਾ ਦਾ ਕਹਿਰ-ਬਿਪਤਾ ਦੀ ਘੜੀ ਫਿਰ ਲੋਕਾਂ ਦੇ ਪੱਖ’ ਚ ਨਿੱਤਰੀ ਐਕਸ਼ਨ ਕਮੇਟੀ ਮਹਿਲ ਕਲਾਂ

ਬਰਨਾਲਾ  26 ਮਾਰਚ 2020
ਲੋਕ ਘੋਲਾਂ ਦੇ ਪਿੜ ਵਿੱਚ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਬੰਨ੍ਹ ਲਾ ਕੇ ਠੱਲਣ ਵਿੱਚ ਸ਼ਾਨਾ ਮੱਤਾ ਇਤਿਹਾਸ ਸਿਰਜ਼ ਚੁੱਕੀ ਪੰਜਾਬ ਦੀ ਬਹੁ-ਚਰਚਿਤ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਨੇ ਹੁਣ ਕਰੋਨਾ ਵਾੲਰਸ ਦੇ ਕਹਿਰ ਸਮੇਂ ਵੀ ਪੰਜਾਬ ਦੇ ਲੋਕਾਂ ਦੇ ਪੱਖ ‘ ਚ ਨਿੱਤਰਨ ਦਾ ਫੈਸਲਾ ਕੀਤਾ ਹੈ। ਇਸ ਨਿਰਣੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਦੱਸਿਆ ਕਿ ਪੂਰਾ ਸੰਸਾਰ ੲਸ ਮਹਾਂਮਾਰੀ ਦੀ ਮਾਰ ਹੇਠ ਆੲਆ ਹੋੲਆ ਹੈ। ਹੁਣ ਤੱਕ 4 ਲੱਖ 78 ਹਜਾਰ ਤੋਂ ਵਧੇਰੇ ਸ਼ੱਕੀ/ ਪ੍ਰਭਾਵਿਤ ਮਰੀਜ ਸਾਹਮਣੇ ਆ ਚੁੱਕੇ ਹਨ। ਮੌਤਾਂ ਦਾ ਅੰਕੜਾ ਵੀ ਦੁਨੀਆਂ ਚ, 21 ਹਜਾਰ ਨੂੰ ਪਾਰ ਕਰ ਗਿਆ ਹੈ । ਭਾਰਤ ਅੰਦਰ ਵੀ 600 ਦੇ ਕਰੀਬ ਸ਼ੱਕੀ/ ਪ੍ਰਭਾਵਿਤ ਮਰੀਜ ਸਾਹਮਣੇ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਵੀ 10 ਤੱਕ ਪਹੁੰਚ ਗੲੀ ਹੈ । ਸਾਡਾ ਆਪਣਾ ਪੰਜਾਬ ਵੀ ੲਸ ਪੱਖੋਂ ਅਛੂਤਾ ਨਹੀਂ ਰਿਹਾ । ਕਰੋਨਾ ਵਾੲਰਸ ਦੇ ਪੰਜਾਬ ਅੰਦਰ ਵੀ ਹੁਣ ਤੱਕ 31 ਕੇਸ ਸਾਹਮਣੇ ਆ ਚੁੱਕੇ ਹਨ। ਨਵਾਂ ਸ਼ਹਿਰ ਜਿਲ੍ਹੇ ਦੇ ਪਠਲਾਵਾ ਪਿੰਡ ਦਾ ਬਲਦੇਵ ਸਿੰਘ ਜਿੰਦਗੀ ਦੀ ਬਾਜੀ ਹਾਰ ਵੀ ਚੁੱਕਾ ਹੈ । ਖਤਰਨਾਕ ਪਹਿਲੂ ੲਹ ਵੀ ਹੈ ਕਿ ਆੲੇ ਦਿਨ ਸ਼ੱਕੀ/ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ। ਹਾਲਤ ਬਦ ਤੋਂ ਬਦਤਰ ਹੋਣ ਵੱਲ ਵਧ ਰਹੇ ਹਨ। ਜਦੋਂ ੲਹ ਵਾੲਰਸ ਚੀਨ ਦੇ ਸ਼ਹਿਰ ਵੂਹਾਨ ਤੋਂ ਫੈਲਣਾ ਸ਼ੁਰੂ ਹੋੲਆ ਤਾਂ ਕਿਸੇ ਵੀ ਸਰਕਾਰ, ਖਾਸ ਕਰ ਭਾਰਤੀ ਹਕੂਮਤ ਨੇ ਹਵਾੲੀ ਅੱਡਿਆਂ ਤੇ ਕੋੲੀ ਚੌਕਸੀ ਵਰਤਦਿਆਂ ੲਸ ਵਾੲਰਸ ਨੂੰ ਫੈਲਣ ਤੋਂ ਰੋਕਣ ਲੲੀ ਕੋੲੀ ੳੁਪਾਅ ਨਹੀਂ ਕੀਤਾ। ਨਾ ਹੀ ਵੱਡੀ ਮਾਤਰਾ ਵਿੱਚ ਧਾਰਮਿਕ ਜਾਂ ਸਮਾਜਿਕ ਥਾਵਾਂ ੳੁੱਪਰ ੲਕੱਠ ਹੋਣ ਤੋਂ ਰੋਕਣ ਲੲੀ ਕੋੲੀ ੳੁਪਰਾਲਾ ਕੀਤਾ। ਜਿਸ ਨਾਲ ਹਾਲਤ ੲਹ ਬਣ ਗੲੇ ਹਨ ਕਿ 22 ਮਾਰਚ ਤੋਂ ਸਮੁੱਚਾ ਭਾਰਤ ਲਾਕ ਡਾੳੂਨ ਕੀਤਾ ਹੋੲਆ ਹੈ। ੲਸ ਹਾਲਤ ਦੀ ਸਭ ਤੋਂ ਵਧੇਰੇ ਮਾਰ ਪਿੰਡਾਂ/ ਸ਼ਹਿਰਾਂ ਵਿੱਚ ਰਹਿਣ ਵਾਲੇ ਗਰੀਬ ਮਜਦੂਰ ਕਿਸਾਨ ਤੇ ਹੋਰ ਰੋਜਮਰ੍ਹਾ ਦਾ ਕੰਮ ਕਰਕੇ ਪ੍ਰੀਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਲੋਕ ਝੱਲਣ ਨੂੰ ਬੇਬੱਸ ਹਨ । ਜਿੰਨ੍ਹਾਂ ਕੋਲ ਬੀਮਾਰੀ ਸਮੇਤ ਦੋ ਡੰਗ ਲਈ ਪ੍ਰੀਵਾਰ ਦਾ ਢਿੱਡ ਭਰਨ ਲੲੀ ਵੀ ਕੁੱਝ ਹੱਥ-ਪੱਲੇ ਨਹੀਂ ਹੈ। ਐਕਸ਼ਨ ਕਮੇਟੀ ਮਹਿਲ ਕਲਾਂ 23 ਸਾਲ ਤੋਂ ਸਮਾਜਿਕ ਜਬਰ ਖਾਸ ਕਰ ਔਰਤਾਂ ੳੁੱਪਰ ਹੁੰਦੇ ਜਬਰ ਖਿਲਾਫ ਲੋਕ ਸੰਘਰਸ਼ ਦਾ ਝੰਡਾ ਬੁਲੰਦ ਕਰ ਰਹੀ ਹੈ। ਲੋਕਤਾ ਦੇ ਪੲੀ ਇਸ ਵੱਡੀ ਬਿਪਤਾ ਸਮੇਂ ਸਰਕਾਰ ਬਣਦੀ ਜਿੰਮੇਵਾਰੀ ਨਹੀਂ ਨਿਭਾ ਰਹੀ । ਬਰਨਾਲਾ ਜਿਲ੍ਹੇ ਨਾਲ ਸਬੰਧਿਤ ਅਜਿਹੇ ਕਿਸੇ ਪ੍ਰਭਾਵਿਤ/ ਸ਼ੱਕੀ ੲਲਾਜ ਕਰਵਾੳੁਣ ਤੋਂ ਅਸਮਰੱਥ/ ਬੇਸਹਾਰਾ ਮਰੀਜ਼ ਦੇ ੲਲਾਜ ਲੲੀ ਐਕਸ਼ਨ ਕਮੇਟੀ ਮਹਿਲ ਕਲਾਂ ਨੇ ਅੱਗੇ ਆੳੁਣ ਦਾ ਫੈਸਲਾ ਕੀਤਾ ਹੈ। ਅਜਿਹੇ ਲੋੜਵੰਦ ਵਿਅਕਤੀਆਂ ਨੂੰ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਦੇ ਮੋਬਾਇਲ ਨੰਬਰ  94175-49944 ੳੁੱਪਰ ਫੌਰੀ ਸੰਪਰਕ ਕਰਨ ਲੲੀ ਕਿਹਾ ਗਿਆ ਹੈ । ਲੋੜਵੰਦਾਂ ਦੀ ਪੜਤਾਲ ਅਤੇ ਸਹਾੲਤਾ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾੲੀ ਹੇਠ ਜਨਤਕ ਜਥੇਬੰਦੀਆਂ ਅਧਾਰਤ ਵਲੰਟੀਅਰ ਟੀਮ ਖੁਦ ਕਰੇਗੀ ।
-ਐਕਸ਼ਨ ਕਮੇਟੀ ਦੀ ਸਰਕਾਰ ਤੋਂ ਮੰਗ
ਐਕਸ਼ਨ ਕਮੇਟੀ ਦੀਆਂ ਮੰਗਾਂ
ਸਰਕਾਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲੲੀ ਅਸਰਦਾਰ ਕਦਮ ਚੁੱੱਕੇ, ਹਰ ਪਿੰਡ, ਸ਼ਹਿਰ, ਗਲੀ, ਮੁਹੱਲੇ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਜਾਣ, ਸਾਰੇ ਟੈਸਟ ਮੁਫਤ ਸਥਾਨਕ ਪੱਧਰ ਤੇ ਕਰਵਾੲੇ ਜਾਣ, ਲੋੜਵੰਦਾਂ ਲੲੀ ਮੁਫਤ ਰਾਸ਼ਨ ਘਰ-ਘਰ ਪਹੁੰਚਾਉਣਾ ਯਕੀਨੀ ਬਣਾੲਆ ਜਾਵੇ । ਰੋਜਮਰ੍ਹਾ ਦੀ ਕਿਰਤ ਕਰਕੇ ਪ੍ਰੀਵਾਰ ਪਾਲਣ ਵਾਲੇ ਮਜਦੂਰਾਂ ਲੲੀ 5000 ਰੁ. ਫੌਰੀ ਰਾਹਤ ਸਹਾੲਤਾ ਰਾਸ਼ੀ ੳੁਨ੍ਹਾਂ ਦੇ ਜਨ ਧਨ ਖਾਤਿਆਂ ਵਿੱਚ ਜਮ੍ਹਾਂ ਕਰਵਾੲੀ ਜਾਵੇ । ਵਿਧਵਾ/ ਬੁਢਾਪਾ ਪੈਨਸ਼ਨ ਦੁੱਗਣੀ ਕਰਕੇ ਹਰ ਮਹੀਨੇ ਇਸ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ। ਕੋਰੋਨਾ ਤੋਂ ਬਚਾਅ ਲੲੀ ਪੁਲਸੀਆ ਡੰਡਾ ਰਾਜ ਦੀ ਥਾਂ ਪ੍ਰਚਾਰ ਮੁਹਿੰਮ ਬੇਰੁਜਗਾਰ ਮਲਟੀਪਰਪਜ ਕਾਮਿਆਂ ਨੂੰ ਯੋਗ ਰੋਜਗਾਰ ਮੁਹੱੲੀਆ ਕਰਵਾਕੇ ਚਲਾੲੀ ਜਾਵੇ। ਐਕਸ਼ਨ ਕਮੇਟੀ ਨੇ ਸਮਾਜ ਸੇਵੀ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਹਰ ਸੰਭਵ ਤਰੀਕੇ ਨਾਲ ਲੋਕਾਂ ਵਿੱਚ ਜਾਣ ਅਤੇ ਮੁਸੀਬਤ ਦੀ ਘੜੀ ਬਾਂਹ ਫੜਨ ਦੀ ਅਪੀਲ ਕੀਤੀ ਹੈ।

Scroll to Top