ਕੌਮੀ ਗੱਤਕਾ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਜੇਤੂ ਦਾ ਸਨਮਾਨ

ਸੋਨੀ ਪਨੇਸਰ, ਬਰਨਾਲਾ, 11 ਅਗਸਤ 2023


 ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਜੋ ਕਿ ਅਸਾਮ ਦੇ ਸ਼ਹਿਰ ਗੁਹਾਟੀ ਵਿੱਚ ਹੋਈ ਸੀ, ਵਿੱਚ 19 ਰਾਜਾਂ ਵੱਲੋਂ ਭਾਗ ਲਿਆ ਗਿਆ ਸੀ। ਇਸ ਵਿੱਚ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਵਿਦਿਆਰਥੀ ਵੱਲੋਂ ਪਹਿਲਾਂ ਵੀ ਵੱਖ-ਵੱਖ ਖੇਡਾਂ ਵਿੱਚੋਂ ਕਾਲਜ ਲਈ ਗੋਲਡ ਮੈਡਲ ਪ੍ਰਾਪਤ ਕੀਤੇ ਹਨ।                    ਅੱਜ ਵਿਦਿਆਰਥੀ ਦੇ ਕਾਲਜ ਪੁੱਜਣ ‘ਤੇ ਪ੍ਰਿੰਸੀਪਲ ਇੰਚਾਰਜ ਡਾ. ਲਖਵਿੰਦਰ ਸਿੰਘ ਰੱਖੜਾ ਨੇ ਅਰਸ਼ਦੀਪ ਸਿੰਘ ਨੂੰ ਸਨਮਾਨਿਤ ਕੀਤਾ । ਇਸ ਮੌਕੇ ਕਾਲਜ ਦੇ ਪ੍ਰੋਫ਼ੈਸਰ ਅਤੇ ਨਾਨ ਟੀਚਿੰਗ ਸਟਾਫ ਦੇ ਮੈਂਬਰ ਹਾਜ਼ਰ ਸਨ।

Scroll to Top