ਜਾਲ੍ਹੀ-ਫਰਜ਼ੀ ਦਸਤਾਵੇਜ਼ ਤਿਆਰ ਕਰਨ ਦਾ ਮਾਮਲਾ

ਅਦਾਲਤ ਨੇ ਦਿੱਲੀ ਨਿਵਾਸੀ ਮਨੀਸ਼ ਗੁਪਤਾ ਨੂੰ ਭਗੌੜਾ ਐਲਾਨਿਆ
ਬਰਨਾਲਾ ,
ਜਾਲ੍ਹੀ-ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਨਵੀ ਦਿੱਲੀ ਦੇ ਸ਼ਾਲੀਮਾਰ ਇਲਾਕੇ ਦੇ ਰਹਿਣ ਵਾਲੇ ਮਨੀਸ਼ ਗੁਪਤਾ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬਰਨਾਲਾ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਮਨੀਸ਼ ਗੁਪਤਾ ਦੇ ਵਿਰੁੱਧ ਕਰੀਬ 18 ਸਾਲ ਪਹਿਲਾਂ ਮੁਕੱਦਮਾ ਨੰਬਰ 37 ਦਰਜ਼ ਕੀਤਾ ਗਿਆ ਸੀ। ਪਰੰਤੂ ਦੋਸ਼ੀ ਜਮਾਨਤ ਤੇ ਰਿਹਾ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਨਹੀ ਹੋਇਆ। ਦੋਸ਼ੀ ਨੇ ਹੁਣ ਤੱਕ ਖੁਦ ਨੂੰ ਗਿਰਫਤਾਰੀ ਤੋਂ ਬਚਾ ਕੇ ਰੱਖਿਆ ਹੋਇਆ ਹੈ। ਇਸ ਲਈ ਦੋਸ਼ੀ ਦੇ ਵਿਰੁੱਧ ਹੋਰ ਕੇਸ ਦਰਜ਼ ਕੀਤਾ ਗਿਆ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰਕੇ ਅਦਾਲਤ ਚ, ਪੇਸ਼ ਕੀਤਾ ਜਾਵੇਗਾ।

Scroll to Top