Skip to content
ਟੰਡਨ ਇੰਟਰਨੈਸ਼ਨਲ ਸਕੂਲ “ਚ ਕਰਵਾਈ ਮਾਪ – ਤੋਲ ਐਕਟੀਵਿਟੀ
ਰਘਬੀਰ ਹੈਪੀ ,ਬਰਨਾਲਾ 15 ਨਵੰਬਰ 2022
ਬਰਨਾਲਾ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਜੋ ਅਪਣੇ ਪਹਿਲੇ ਸੈਸ਼ਨ ਵਿਚ ਬਰਨਾਲਾ ਵਿਚ ਵੱਖਰੀ ਪਹਿਚਾਣ ਬਣਾ ਰਿਹਾ ਹੈ। ਚਾਹੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਵਾਉਣਾ ਹੋਵੇ ਜਾਂ ਆਧੁਨਿਕ ਟੈਕਨੋਲੋਜੀ ਨਾਲ ਪੜਾਉਣਾ ਹੋਵੇ ਇਸਦੇ ਮਦੇ ਨਜ਼ਰ ਟੰਡਨ ਇੰਟਰਨੈਸ਼ਨਲ ਸਕੂਲ ਵਿਚ ਪਹਿਲੀ ਕਲਾਸ਼ ਦੀ ਮਾਪ- ਤੋਲ ਦੀ ਐਕਟੀਵਿਟੀ ਕਰਵਾਈ ਗਈ। ਜਿਸ ਵਿਚ ਬੱਚਿਆਂ ਨੂੰ ਬਹੁਤ ਹੀ ਆਸਾਨ ਢੰਗ ਅਤੇ ਬਸਤੂਆਂ ਰਾਹੀਂ ਦੱਸਿਆ ਗਿਆ ਕਿ ਲੰਬਾਈ- ਚੌੜਾਈ ਅਤੇ ਭਾਰ ਨੂੰ ਕਿਵੇਂ ਮਾਪਿਆ ਜਾ ਸਕਦਾ ਹੈ। ਲੰਬਾਈ ਮਾਪਣ ਲਈ ਬਾਂਸ ਦੇ ਡੰਡੇ , ਗਮਲੇ ਅਤੇ ਪੌਧੇ ਉਪਰ ਲੰਬਾਈ ਮਾਪ ਕਰਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀ ਲੰਬਾਈ ਮਾਪਣੀ ਹੈ।
ਵਜ਼ਨ ਲਈ ਇਕ ਤਰਾਜੂ ਅਤੇ ਵਟੀਆਂ ਰਾਹੀਂ ਤੋਲ ਕੇ ਦੱਸਿਆ ਗਿਆ। ਬੱਚਿਆਂ ਨੂੰ ਇਹ ਗਤੀਵਿਧੀ ਖੇਡ-ਖੇਡ ਵਿਚ ਕਰਵਾਈ ਗਈ। ਬੱਚਿਆਂ ਨੇ ਖੁਸ਼ ਹੋਕੇ ਇਹ ਗਤੀਵਿਧੀ ਕੀਤੀ ਅਤੇ ਬੱਚਿਆਂ ਨੇ ਇਸ ਗਤੀਵਿਧੀ ਰਾਹੀਂ ਬਹੁਤ ਕੁੱਛ ਸਿਖਿਆ ਅਤੇ ਸਮਝਿਆ। ਇਹ ਐਕਟੀਵਿਟੀ ਕਲਾਸ਼ ਇੰਚਾਰਜ ਮੈਡਮ ਪ੍ਰਭਦੀਪ ਕੌਰ ਨੇ ਕਰਵਾਈ। ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦੇ ਮਾਨਸਿਕ ਵਿਕਾਸ਼ ਵਿਚ ਵਾਧਾ ਹੁੰਦਾ ਹੈ। ਅਸੀ ਅਪਣੇ ਬੱਚਿਆਂ ਨੂੰ ਹਰ ਖੇਤਰ ਵਿਚ ਅਗੇ ਵੱਧਦਾ ਦੇਖਣਾ ਚਾਹੁੰਦੇ ਹਾਂ ਜਿਸ ਕਰਕੇ ਬੱਚਿਆਂ ਲਈ ਅਗੇ ਵੀ ਇਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ।