ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਸਾਫਟ ਸਕਿੱਲਜ਼ ਸੰਬੰਧੀ ਵਰਕਸ਼ਾਪ ਕਰਵਾਈ ਗਈ  

ਰਵੀ ਸੈਣ , ਬਰਨਾਲਾ, 6  ਫਰਵਰੀ 2023
   ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਵਾਈ ਐਸ ਕਾਲਜ ਦੇ ਸਹਿਯੋਗ ਨਾਲ ਸਾਫਟ ਸਕਿੱਲਜ਼ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਸਾਫਟ ਸਕਿੱਲਜ਼ ਸੰਬੰਧੀ ਵਰਕਸ਼ਾਪ ਲਗਾਉਣ ਦਾ ਮੁਖ ਉਦੇਸ਼ ਨੌਜਵਾਨਾਂ ਵਿੱਚ ਵਿਸ਼ੇਸ਼ ਹੁਨਰ ਪੈਦਾ ਕਰਨਾ ਹੈ ਜੋ ਕਿ ਅੱਜ ਦੇ ਸਮੇਂ ਵਿਚ ਬਹੁਤ ਜ਼ਰੂਰੀ ਹੈ।
ਵਰਕਸ਼ਾਪ ਵਿੱਚ ਲਗਭਗ 60 ਬੱਚਿਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਨੌਜਵਾਨਾਂ ਨੂੰ ਭਾਸ਼ਣ ਦੇਣਾ, ਜ਼ੁਬਾਨੀ ਅਤੇ ਗੈਰ ਜ਼ੁਬਾਨੀ ਸੰਚਾਰ, ਇੰਟਰਵਿਊ ਦੇਣ ਦੇ ਤੌਰ ਤਰੀਕੇ ਆਦਿ ਬਾਰੇ ਜਾਣਕਾਰੀ ਦਿਤੀ ਗਈ। ਵਰਕਸ਼ਾਪ ਵਿੱਚ  ਬੁਲਾਰੇ ਦਿਪੇਸ਼ ਕੁਮਾਰ ਨੇ ਨੌਜਵਾਨਾਂ ਨਾਲ ਭਾਸ਼ਣ ਦੇਣ ਸੰਬੰਧੀ ਨੁਕਤੇ ਸਾਂਝੇ ਕੀਤੇ । ਸੌਮਯ ਘੋਸ਼ ਵਲੋਂ ਜ਼ੁਬਾਨੀ ਅਤੇ ਗੈਰ ਜ਼ੁਬਾਨੀ ਸੰਚਾਰ ਬਾਰੇ ਵਿਚਾਰ ਚਰਚਾ ਕੀਤੀ ਗਈ। ਟਿਆਸ਼ਾ ਭੱਟਾਚਾਰੀਆ ਵਲੋਂ ਇੰਟਰਵਿਊ ਵਿਚ ਬੈਠਣ ਅਤੇ ਬੋਲ ਚਾਲ ਦੇ ਤੌਰ ਤਰੀਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ ਗਈ।                             
ਡਾ ਗੁਰਪਾਲ ਸਿੰਘ ਰਾਣਾ ਵਲੋਂ ਗਰੁੱਪ ਡਿਸਕਸ਼ਨ ਬਾਰੇ ਜਾਣਕਾਰੀ ਦਿਤੀ ਗਈ। ਪ੍ਰਿੰਸੀਪਲ ਡਾ ਗੁਰਪਾਲ ਸਿੰਘ ਰਾਣਾ ਨੇ ਨਹਿਰੂ ਯੁਵਾ ਕੇਂਦਰ ਵਲੋਂ ਕਰਵਾਏ ਇਸ ਪ੍ਰੋਗਰਾਮ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਨਵਰਾਜ ਸਿੰਘ, ਰਘਵੀਰ ਸਿੰਘ, ਬਲਜਿੰਦਰ ਕੌਰ ਆਦਿ ਹਾਜ਼ਿਰ ਸਨ।

Scroll to Top