ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੀ ਜਿਲ੍ਹਾ ਪੱਧਰੀ ਕਮੇਟੀ ਦੀ ਹੋਈ ਚੋਣ

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੀ ਜਿਲ੍ਹਾ ਪੱਧਰੀ ਕਮੇਟੀ ਦੀ ਹੋਈ ਚੋਣ

ਫਤਿਹਗੜ੍ਹ ਸਾਹਿਬ, 11 ਅਗਸਤ (  ਪੀ ਟੀ ਨੈੱਟਵਰਕ )
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ 1680 ਸੈਕਟਰ 22 ਬੀ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਜਿਲ੍ਹਾ ਪੱਧਰੀ ਮੀਟਿੰਗ ਅਵਤਾਰ ਸਿੰਘ ਚੀਮਾ ਪ੍ਰਧਾਨ ਕਲਾਸ ਫੋਰ ਗੋਰਮਿੰਟ ਯੂਨੀਅਨ, ਹਰਵਿੰਦਰ ਸਿੰਘ ਰੌਣੀ ਚੇਅਰਮੈਨ, ਜ਼ਸਵਿੰਦਰ ਸਿੰਘ ਪ੍ਰਧਾਨ ਪੀ.ਐਸ.ਐਸ.ਐਫ 1680 ਸੈਕਟਰ 22ਬੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕੋ—ਕਨਵੀਨਰ ਰਣਦੀਪ ਸਿੰਘ ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿਚ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਹਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ, ਸੰਜੈ ਕੁਮਾਰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਕੁਮਾਰ ਨਿੰਦੀ ਸਕੱਤਰ, ਗੁਰਮੀਤ ਸਿੰਘ ਖਜ਼ਾਨਚੀ, ਮਹਾਵੀਰ ਧੀਮਾਨ ਮੀਡੀਆ ਇੰਚਾਰਜ਼, ਦਲਵੀਰ ਸਿੰਘ ਪੁਨੀਆਂ ਮੁੱਖ ਸਲਾਹਕਾਰ, ਮਲਕੀਤ ਸਿੰਘ ਸਰਾਓ ਪ੍ਰਚਾਰ ਸਕੱਤਰ, ਗੁਰਦੀਪ ਸਿੰਘ ਜਥੇਬੰਧਕ ਸਕੱਤਰ ਸਾਰਿਆਂ ਦੀ ਸਹਿਮਤੀ ਨਾਲ ਚੁਣੇ ਗਏ।ਸੂਬਾ ਕਮੇਟੀ ਵੱਲੋਂ 13 ਅਗਸਤ ਨੂੰ ਉਲੀਕੇ ਗਏ ਐਕਸ਼ਨ ਸਬੰਧੀ ਤਿਆਰੀਆਂ ਕਰਕੇ ਡਿਊਟੀਆਂ ਲਗਾਈਆਂ ਗਈਆਂ।ਇਸ ਮੌਕੇ ਉਕਤ ਤੋਂ ਇਲਾਵਾ ਆਸ਼ੂਤੋਸ਼ ਧੀਮਾਨ, ਇੰਦਰਜੀਤ ਸਿੰਘ, ਕਮਲਪ੍ਰੀਤ ਸਿੰਘ, ਤੇਜਿੰਦਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
Scroll to Top