ਪ੍ਰਾਇਮਰੀ ਸਕੂਲ ਬਦਰਾ ‘ਚ ਮਨਾਇਆ ਬਾਲ ਦਿਵਸ

ਸੋਨੀ ਪਨੇਸਰ , ਬਰਨਾਲਾ, 15 ਨਵੰਬਰ 2022             ਸਰਕਾਰੀ ਪ੍ਰਾਇਮਰੀ ਸਕੂਲ ਬਦਰਾ ਜ਼ਿਲ੍ਹਾ ਬਰਨਾਲਾ ਵਿਖੇ ਬਾਲ ਦਿਵਸ ਮਨਾਇਆ ਗਿਆ।ਇਸ ਸਮੇਂ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਜਿਸ ਵਿੱਚ ਗੀਤ,ਕਵਿਤਾਵਾਂ, ਡਰਾਇੰਗ ਪੇਂਟਿੰਗ, ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਰਵਾਏ ਗਏ ਸਮਾਰੋਹ ਦੌਰਾਨ ਸਕੂਲ ਦਾ ਸਲਾਨਾ ਮੈਗਜ਼ੀਨ ‘ਨੰਨ੍ਹੇ ਕਦਮ’ ਦਾ 6ਵਾਂ ਭਾਗ ਰਿਲੀਜ਼ ਕੀਤਾ ਗਿਆ ਸਕੂਲ ਸਟਾਫ਼ ਦੁਆਰਾ ਮਾਪਿਆਂ ਨੂੰ ਨਵੇਂ ਦਾਖ਼ਲੇ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਸਟਾਫ਼ ਵੱਲੋਂ ਇਸ ਸਮਾਰੋਹ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਸਰਕਾਰੀ ਪ੍ਰਾਇਮਰੀ ਸਕੂਲਦਰਾ ਵਿਖੇ ਸਕੂਲ ਮੈਗਜੀਨ ਜਾਰੀ ਕਰਦਾ ਹੋਇਆ ਸਕੂਲ ਸਟਾਫ਼ 

   ਇਸ ਸਮੇਂ ਸਕੂਲ ਸਟਾਫ਼ ਵਿੱਚੋਂ ਸ.ਗੁਰਵਿੰਦਰ ਸਿੰਘ, ਸ.ਸੋਹਨ ਸਿੰਘ, ਸ.ਰਾਮ ਸਿੰਘ, ਮੈਡਮ ਲਖਵੀਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਚੇਅਰਪਰਸਨ ਸ੍ਰੀਮਤੀ ਸਰਬਜੀਤ ਕੌਰ,ਸਮਾਜ ਸੇਵੀ ਡਾਕਟਰ ਜਸਵਿੰਦਰ ਸਿੰਘ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

 

Scroll to Top