ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ

ਅਸ਼ੋਕ ਵਰਮਾ ਬਠਿੰਡਾ ,2 ਅਪਰੈਲ 2023
   ਪੰਜਾਬੀ ਲੇਖਕ ਅਤੇ ਫਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਦੀ ਲਿਖੀ ਸਾਹਤਿਕ ਕਹਾਣੀ ਤੇ ਬਣ ਰਹੀ ਫਿਲਮ ਦਬਦਬਾ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ । ਫਿਲਮ ਹੈਪੀ ਹੈਪੀ ਇੰਟਰਟੇਂਨਮੇਂਟ ਅੰਮ੍ਰਿਤਸਰ ਵੱਲੋਂ ਬਣਾਈ ਗਈ ਹੈ , ਜਿਸ ਦਾ ਨਿਰਦੇਸ਼ਨ ਗੁਰ ਰੰਧਾਵਾ ਵੱਲੋਂ ਕੀਤਾ ਗਿਆ ਹੈ , ਸੰਵਾਦ ਰਮੇਸ਼ ਰਾਮਪੁਰਾ ਵੱਲੋਂ ਲਿਖੇ ਗਏ ਹਨ । 
       ਰਮੇਸ਼ ਰਾਮਪੁਰਾ ਨੇ  ਦੱਸਿਆ  ਹੈ ਕਿ ਇਹ ਕਹਾਣੀ ਹਿਜਰਤ ਭੋਗ ਰਹੇ ,ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨਾਲ ਸੰਬਧਿਤ ਹੈ , ਜਿਸ ਵਿਚ ਪੰਜਾਬ ਦੇ , ਸਮੂਹ ਪੰਜਾਬੀਆਂ ਦੇ ਦੁਖਾਂਤ ਦਾ ਕਲਾਤਮਕ ਬਿਆਨ ਹੈ  ।   ਨਿਰਦੇਸ਼ਕ ਗੁਰ ਰੰਧਾਵਾ ਅਨੁਸਾਰ ਫਿਲਮ ਵਿੱਚ ਪੰਜਾਬ ਵਿੱਚ ਵਾਪਰੇ ਦੁਖਾਂਤ ਨੂੰ ਆਮ ਪੰਜਾਬੀਆਂ ਦੀ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ।  ਮਾੜੇ ਹਲਾਤਾਂ ਚੁੱਪ ਪੰਜਾਬੀਆਂ ਨੇ ਵੱਡਾ ਦੁਖਾਂਤ ਝੱਲਿਆ ਹੈ ਭਾਵੇਂ ਉਹ ਕਿਸੇ ਵੀ ਕੌਮ ਨਾਲ ਸਬੰਧਤ ਰਹੇ ਹਨ ।
ਫਿਲਮ ਵਿੱਚ  ਸਮੁੱਚੇ ਦੁਖਾਂਤ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਹੁੰਗਾਰਾ ਦੇਣਗੇ ਕਿਉਂਕਿ ਅਜੋਕੇ ਦੌਰ ਵਿੱਚ ਥਾਰਥਵਾਦੀ ਸਿਨੇਮਾ ਪੰਜਾਬੀਆਂ ਦੀ ਲੋੜ ਵੀ ਹੈ ਤੇ ਉਹ ਵੀ ਹੁਣ ਗੰਭੀਰ ਸਨਿਮਾ ਦੇਖਣਾ ਵੀ ਚਾਹੁੰਦੇ ਹਨ । 
     ਫਿਲਮ ਦੀ ਕਹਾਣੀ ਦੇ ਲੇਖਕ ਸ਼੍ਰੀ ਤਰਸੇਮ ਬਸ਼ਰ ਅਨੁਸਾਰ ਮੌਜੂਦਾ ਦੌਰ ਦੇ ਸਾਹਿਤਕਾਰਾਂ  ਫ਼ਿਲਮਕਾਰਾਂ , ਕਲਾਕਾਰਾਂ ਨੂੰ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਨੀ ਚਾਹੀਦੀ ਹੈ । ਦਬਦਬਾ ਵਧੀਆ ਯਥਾਰਥ ਵਾਦੀ,  ਅਰਥਭਰਪੂਰ ਸਿਨਮਾ ਵੱਲ ਇੱਕ ਨਿੱਘਰ ਕਦਮ ਵਜੋਂ  ਜਾਨੀ ਜਾਵੇਗੀ ।  
     ਸ੍ਰੀ ਤਰਸੇਮ ਬਸ਼ਰ ਅਨੁਸਾਰ  ਦਬਦਬਾ ਦੀ ਪੂਰੀ ਟੀਮ ਭਵਿੱਖ ਵਿੱਚ ਵੀ ਵਧੀਆ ਸਾਹਿਤਕ ਰਚਨਾਵਾਂ ਤੇ ਫਿਲਮਾਂ ਬਣਾਉਣ ਲਈ ਆਪਣੇ ਯਤਨ ਜਾਰੀ ਰੱਖੇਗੀ । ਅਕਸਰ ਪੰਜਾਬ ਦੇ ਵਿਗੜ ਰਹੇ ਹਲਾਤਾਂ ਦੇ ਮੱਦੇਨਜ਼ਰ ਅੱਜ ਜ਼ਰੂਰੀ ਵੀ ਹੈ ਕੀ ਲੋਕਾਂ ਦੇ ਸਨਮੁੱਖ ਅਜਿਹੀਆਂ ਫਿਲਮਾਂ ਅਤੇ ਰਚਨਾਵਾਂ ਪੇਸ਼  ਕੀਤੀਆਂ ਜਾਣ ਜਿਸ ਨਾਲ ਸਦਭਾਵਨਾ ਅਤੇ ਭਾਈਚਾਰਾ ਹੋਰ ਮਜ਼ਬੂਤ ਹੋ ਸਕੇ , ਆਮ ਲੋਕ ਬੌਧਿਕ ਪਧਰ ਤੇ ਸੁਚੇਤ ਹੋਣ ਤਾ ਕੇ , ਮੁਹੱਬਤ ਦੀ ਧਰਤੀ ਵਜੋਂ ਜਾਣੀ ਜਾਂਦੀ ਇਸ ਧਰਤੀ ਤੇ ਫਿਰ ਕਦੇ ਅੰਤ ਨਾ ਆਵੇ।
   ਦਬਦਬਾ ਵਿਚ ਪੂਰੇ ਪੰਜਾਬ ਤੋਂ ਕਲਾਕਾਰ ਕੰਮ ਕਰ ਰਹੇ ਹਨ , ਫਿਲਮ ਵਿਚ  ਕੈਮਰਾਮੈਨ ਸ਼ਾਰਪ ਰੰਧਾਵਾ ਅਤੇ ਪ੍ਰਮੁੱਖ ਸਹਿਯੋਗੀਨਾਢੂ ਰਾਜਿੰਦਰ ਸਿੰਘ  ਹਨ । ਭੂਮਿਕਾ ਨਿਭਾਅ ਰਹੇ ਪ੍ਰਮੁੱਖ ਕਲਾਕਾਰਾਂ ਵਿਚ ਗੁਰ ਰੰਧਾਵਾ ਗੁਲਸ਼ਨ ਸੱਗੀ , ਰਮੇਸ਼ ਰਾਮਪੁਰਾ , ਸੌਰਭ ਸ਼ਰਮਾ  ਧਰਵਿੰਦਰ ਔਲਖ , ਮਨਜੀਤ ਕੌਰ ਜਲੰਧਰ ਸਨਾ ਖਾਨ ਰੰਜਨਾ ਨਾਇਰ , ਜਸਬੀਰ ਚੰਗਿਆੜਾ , ਦਰਬਾਰਾ ਸਿੰਘ ਮੱਟੂ , ਕੇਸ਼ਵ ਕੋਹਲੀ , ਮਨਰਾਜ ਗਿੱਲ , ਅਜੇ ਸ਼ਰਮਾ  ਜੋਤ ਗਿੱਲ ,ਸ਼ਾਮਪੁਰੀ ਸੁਕਰਾਤ ਕਾਲੜਾ ਬਲਦੇਵ ਸ਼ਰਮਾ ਅਜੀਤ ਨਬਿਪੁਰੀ , ਪਰਮਿੰਦਰ ਗੋਲਡੀ ਜਸਪਾਲ ਪਾਇਲਟ  ਆਦਿ ਕੰਮ ਕਰ ਰਹੇ ਹਨ ।ਸ਼ੂਟਿੰਗ ਅੰਮ੍ਰਿਤਸਰ ਵਿਚ ਜਾਰੀ ਹੈ , ਜਿਸ ਦਾ ਕੁਝ ਭਾਗ ਚੰਡੀਗੜ ਫ਼ਿਲਮਾਇਆ ਜਾਵੇਗਾ ।  ਫਿਲਮ ਅਗਲੇ ਮਹੀਨੇ  ਦਰਸ਼ਕਾਂ ਲਈ ਉਪਲਬਧ ਹੋਵੇਗੀ ।
Scroll to Top