ਬਲਵੰਤ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਖਜ਼ਾਨਾ ਅਫ਼ਸਰ, ਬਰਨਾਲਾ ਵਜੋਂ ਅਹੁਦਾ

ਰਘਵੀਰ ਹੈਪੀ, ਬਰਨਾਲਾ, 2 ਜਨਵਰੀ 2023
     ਸ਼੍ਰੀ ਬਲਵੰਤ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਰਨਾਲਾ ਵਜੋਂ ਅੱਜ ਅਹੁਦਾ ਸੰਭਾਲਿਆ। ਸ਼੍ਰੀ ਬਲਵੰਤ ਸਿੰਘ ਸਟੈਨੋਟਾਈਪਿਸਟ ਜਲੰਧਰ ਅੰਦਰੂਨੀ ਪੜਤਾਲ ਸੰਸਥਾ (ਮਾਲ) ਤੋਂ ਸਰਕਾਰੀ ਸੇਵਾ ਸ਼ੁਰੂ ਕਰਕੇ ਉਸ ਉਪਰੰਤ ਲੁਧਿਆਣਾ ਵਿਖੇ ਵੀ ਬਤੌਰ ਸਟੈਨੋ ਤਾਇਨਾਤ ਰਹੇ। ਸੀਨੀਅਰ ਸਹਾਇਕ ਵਜੋਂ ਪਦਉਨਤ ਹੋਣ ਉਪਰੰਤ 3-1-2007 ਤੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਬਰਨਾਲਾ ਅਤੇ ਫਿਰ ਖਜ਼ਾਨਾ ਅਫ਼ਸਰ ਤਪਾ ਸੇਵਾ ਨਿਭਾਈ।                                 
    ਜਲ ਸਪਲਾਈ ਵਿਭਾਗ ਤੋਂ ਕਰਮਜੀਤ ਸਿੰਘ ਬੀਹਲਾ, ਖੁਸ਼ਵਿੰਦਰ ਸਿੰਘ, ਦਰਸ਼ਨ ਕੁਮਾਰ, ਮਹਿਮਾ ਸਿੰਘ, ਰਛਪਾਲ ਸਿੰਘ, ਸਿਖਿਆ ਵਿਭਾਗ ਤੋਂ ਰਜੀਵ ਕੁਮਾਰ, ਹਰਿੰਦਰ ਮੱਲੀਆ, ਪਰਮਿੰਦਰ ਸਿੰਘ ਰੁਪਾਲ, ਤੇਜਿੰਦਰ ਸਿੰਘ ਤੇਜੀ, ਪੈਨਸ਼ਨਰ ਜਥੇਬੰਦੀ ਤੋਂ ਮਾਸਟਰ ਮਨੋਹਰ ਲਾਲ, ਮਿਨਿਸਟਰੀਅਲ ਡੀ ਈ ਓ ਤੋਂ ਰਵਿੰਦਰ ਸ਼ਰਮਾ, ਪ੍ਰਦੀਪ ਕੁਮਾਰ, ਖਜ਼ਾਨਾ ਵਿਭਾਗ ਤੋਂ ਮਨਜਿੰਦਰ ਸਿੰਘ, ਵੀਰਇੰਦਰ ਕੌਰ, ਸਮਾਜਿਕ ਸੁਰੱਖਿਆ ਤੋਂ ਮੱਖਣ ਸਿੰਘ, ਦਰਸ਼ਨ ਸਿੰਘ ਅਤੇ ਪੀ ਡਬਲਿਊ ਡੀ ਤੋਂ ਗੁਰਦੀਪ ਸਿੰਘ ਜੇਈ ਅਤੇ ਗੁਲਾਬ ਸਿੰਘ ਨੇ ਅਹੁਦਾ ਸੰਭਾਲਣ ‘ਤੇ ਬਲਵੰਤ ਸਿੰਘ ਨੂੰ ਮੁਬਾਰਕਬਾਦ ਦਿੱਤੀ।
Scroll to Top