ਬਾਲ ਦਿਵਸ- ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ‘ਚ ਕਰਵਾਇਆ ਸਭਿਆਚਾਰਕ ਸਮਾਗਮ

ਰਘਬੀਰ ਹੈਪੀ , ਬਰਨਾਲਾ 14 ਨਵੰਬਰ 2022        ਪੰਜਾਬ ਸਰਕਾਰ ਦੇ ਨਿਰਦੇਸ਼ ਤੇ ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ਬਰਨਾਲਾ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਜਿਸ ਮੌਕੇ ਛੋਟੇ ਛੋਟੇ ਬੱਚਿਆਂ ਨੇ ਨਾਚ ਗਾਣਾ, ਗਿੱਧਾ , ਭੰਗੜਾ ਪਾਇਆ। ਇਸ ਮੌਕੇ ਸੈਂਟਰ ਮੁਖੀ ਰਮਨਦੀਪ ਸਿੰਘ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਦਸਿਆ ਕਿ ਸਕੂਲ ਦੇ ਬੱਚਿਆਂ ਨੇ ਬਾਲ ਦਿਵਸ ਮੌਕੇ ਜਿੱਥੇ ਅਪਣਾ ਪ੍ਰਤਿਭਾ ਨੂੰ ਦਿਖਾਇਆ ਉਥੇ ਹੀ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਤੇ ਬੱਚਿਆਂ ਦੇ ਹੱਥੀਂ ਬਣਿਆ ਸਮਾਨ ਦੀ ਪ੍ਰਦਸ਼ਨੀ ਵੀ ਲਗਾਈ ਗਈ।

ਉਹਨਾ ਨੇ ਅੱਗੇ ਦਸਿਆ ਕਿ ਸਕੂਲ ਦੇ ਬਚੇ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ ਤੇ ਨਾਚ ਗਾਣੇ।ਸਮੇਤ ਖੇਡਾਂ ਵਿਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਤੇ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ।ਵੀ ਕੀਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਨਾਲ ਹੀ ਬਾਲ ਮੇਲੇ ਮੌਕੇ ਬਾਲ ਮੈਗਜ਼ੀਨ ਨਿੱਕੀਆਂ ਪੈੜ੍ਹਾਂ ਰਿਲੀਜ ਕੀਤਾ ਗਿਆ। ਇਸ ਸਮਾਗਮ ਮੌਕੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੁਲਦੀਪ ਸਿਘ ਭੁੱਲਰ, ਬਲਾਕ ਮਾਸਟਰ ਟ੍ਰੇਨਰ ਰਾਜਿੰਦਰ ਕੁਮਾਰ, ਸੈਂਟਰ ਮੁਖੀ ਰਮਦੀਪ ਸਿੰਘ, ਸ਼੍ਰੀ ਮਤੀ ਨੀਤੂ, ਸ਼੍ਰੀ ਮਤੀ ਬਲਜੀਤ ਕੌਰ, ਸ਼੍ਰੀ ਮਤੀ ਅੰਮ੍ਰਿਤਪਾਲ ਕੌਰ , ਸ. ਕੀਰਤਨ ਸਿਘ, ਸ਼੍ਰੀ ਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਸ਼ਮਾ, ਸ਼੍ਰੀ ਮਤੀ ਰੀਤੂ, ਲਲਿਤ, ਨੀਰਜ ਮੰਗਲਾ ਹਾਜ਼ਰ ਸਨ।

Scroll to Top