ਬੇਰੋਜ਼ਗਾਰਾਂ ਨੂੰ ਨੌਕਰੀ ਦੇ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਬੀ.ਪੀ.ਓ. ਟਰੇਨਿੰਗ ਦਾ ਦੂਜਾ ਬੈਚ ਜਲਦ ਕੀਤਾ ਜਾਵੇਗਾ ਸ਼ੁਰੂ : ਵਧੀਕ ਡਿਪਟੀ ਕਮਿਸ਼ਨਰ

ਬੇਰੋਜ਼ਗਾਰਾਂ ਨੂੰ ਨੌਕਰੀ ਦੇ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਬੀ.ਪੀ.ਓ. ਟਰੇਨਿੰਗ ਦਾ ਦੂਜਾ ਬੈਚ ਜਲਦ ਕੀਤਾ ਜਾਵੇਗਾ ਸ਼ੁਰੂ : ਵਧੀਕ ਡਿਪਟੀ ਕਮਿਸ਼ਨਰ

ਫ਼ਤਹਿਗੜ੍ਹ ਸਾਹਿਬ, 31 ਅਗਸਤ (ਪੀ.ਟੀ.ਨੈਟਵਰਕ)

        ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਬੀ.ਪੀ.ਓ. ਦੀ ਸਿਖਲਾਈ ਦਾ ਪਹਿਲਾ ਬੈਚ ਸਫਲਤਾ ਪੂਰਬਕ ਸਮਾਪਤ ਹੋ ਗਿਆ ਸੀ ਅਤੇ ਪ੍ਰਾਰਥੀਆਂ ਦੇ ਇੰਟਰਵਿਊ ਕਰਵਾਉਣ ਉਪਰੰਤ 44 ਪ੍ਰਾਰਥੀ ਸ਼ਾਰਟਲਿਸਟ ਕੀਤੇ ਗਏ ਸਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਫਸਰ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਨੁਪ੍ਰਿਤਾ ਜੋਹਲ ਨੇ ਦਿੰਦਿਆਂ ਦੱਸਿਆ ਕਿ ਪਹਿਲੇ ਬੈਚ ਦੀ ਸਫਲਤਾ ਅਤੇ ਪ੍ਰਾਰਥੀਆਂ ਦੀ ਮੰਗ ਨੂੰ ਵੇਖਦੇ ਹੋਏ ਬੀ.ਪੀ.ਓ. ਟਰੇਨਿੰਗ ਦਾ ਦੂਜਾ ਬੈਚ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜੋ ਪ੍ਰਾਰਥੀ ਪਹਿਲਾਂ ਕਿਸੇ ਕਾਰਨ ਇਸ ਟਰੇਨਿੰਗ ਦਾ ਲਾਹਾ ਨਹੀਂ ਲੈ ਸਕੇ ਉਹ ਇਸ ਬੈਚ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਬੈਚ ਵਿੱਚ ਸਿਖਲਾਈ ਲੈਣ ਦੇ ਚਾਹਵਾਨ ਪ੍ਰਾਰਥੀਆਂ ਦੀ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਪਾਸ ਅਤੇ ਉਹ ਬੀ.ਪੀ.ਓ. ਖੇਤਰ ਵਿੱਚ ਕੰਮ ਕਰਨ ਦਾ ਇੱਛੁਕ ਹੋਣਾ ਚਾਹੀਦਾ ਹੈ।

        ਏ.ਡੀ.ਸੀ. ਨੇ ਕਿਹਾ ਕਿ ਬੀ.ਪੀ.ਓ. ਸੈਕਟਰ ਅੱਜ ਦੇ ਦੌਰ ਵਿੱਚ ਸਭ ਤੋਂ ਵੱਧ ਵੱਧਣ ਫੁੱਲਣ ਵਾਲਾ ਖੇਤਰ ਹੈ ਅਤੇ ਇਸ ਖੇਤਰ ਵਿੱਚ ਕੈਰੀਅਰ ਬਣਾਉਣ ਦੇ ਭਰਪੂਰ ਮੌਕੇ ਹਨ। ਉਨ੍ਹਾਂ ਕਿਹਾ ਕਿ ਜਹਿੜੇ ਪ੍ਰਾਰਥੀ ਬੀਪੀ.ਓ. ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਸੁਨਿਹਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਬੀ.ਪੀ.ਓ. ਦੀ ਟਰੇਨਿੰਗ ਲੈਣ ਲਈ ਲਿੰਕ  https://forms.gle/gpspxaywAcagZf4s6’ਤੇ ਜਾਂ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 119-ਏ, ਜਿ਼ਲ੍ਹਾ ਰੋਜ਼ਗਰ ਤੇ ਕਾਰੋਬਾਰ ਬਿਊਰੋ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਆਪਣਾ ਨਾਮ ਦਰਜ਼ ਕਰਵਾ ਸਕਦੇ ਹਨ।  ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ 62801-93527 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

1 thought on “ਬੇਰੋਜ਼ਗਾਰਾਂ ਨੂੰ ਨੌਕਰੀ ਦੇ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਬੀ.ਪੀ.ਓ. ਟਰੇਨਿੰਗ ਦਾ ਦੂਜਾ ਬੈਚ ਜਲਦ ਕੀਤਾ ਜਾਵੇਗਾ ਸ਼ੁਰੂ : ਵਧੀਕ ਡਿਪਟੀ ਕਮਿਸ਼ਨਰ”

  1. Pingback: ਬੇਰੋਜ਼ਗਾਰਾਂ ਨੂੰ ਨੌਕਰੀ ਦੇ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਬੀ.ਪੀ.ਓ. ਟਰੇਨਿੰਗ ਦਾ ਦੂਜਾ ਬੈਚ ਜਲਦ ਕੀਤਾ ਜਾਵੇਗਾ ਸ਼ੁ

Comments are closed.

Scroll to Top