ਮਨੋਹਰ ਲਾਲ ਅਤੇ ਪਿੱਪਲ ਸਿੱਧੂ ਪੰਜਵੀਂ ਵਾਰ ਸਰਬ ਸੰਮਤੀ ਨਾਲ ਪੀ.ਐਸ.ਐਮ.ਐਸ.ਯੂ. ਦੇ ਜਿ਼ਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਬਣੇ

ਬਿੱਟੂ ਜਲਾਲਾਬਾਦੀ/  ਫਿਰੋਜ਼ਪੁਰ 28 ਅਕਤੂਬਰ 2022

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਦੀ ਹੰਗਾਮੀ ਮੀਟਿੰਗ ਬੀਤੇ ਦਿਨ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਮੀਟਿੰਗ ਹਾਲ ਵਿਚ ਹੋਈ। ਮੀਟਿੰਗ ਜਥੇਬੰਦੀ ਦੀ ਜਿ਼ਲ੍ਹਾ ਇਕਾਈ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਆਗੂ ਅਤੇ ਵਰਕਰ ਹਾਜ਼ਰ ਸਨ । ਇਸ ਚੋਣ ਵਿਚ ਸ੍ਰੀ ਮਨੋਹਰ ਲਾਲ ਨੂੰ ਲਾਗਤਾਰ ਪੰਜਵੀ ਵਾਰ ਸਰਬ ਸੰਮਤੀ ਨਾਲ ਪੀ.ਐਸ.ਐਮ.ਐਸ.ਯੂ. ਦਾ ਜਿ਼ਲ੍ਹਾ ਪ੍ਰਧਾਨ, ਸ: ਪਿੱਪਲ ਸਿੰਘ ਸਿੱਧੂ ਨੂੰ ਜਿ਼ਲ੍ਹਾ ਜਨਰਲ ਸਕੱਤਰ ਅਤੇ ਪ੍ਰਦੀਪ ਵਿਨਾਇਕ ਨੂੰ ਵਿੱਤ ਸਕੱਤਰ ਚੁਣਿਆ ਗਿਆ । ਜਿ਼ਲ੍ਹਾ ਪ੍ਰਧਾਨ ਮਨੋਹਰ ਲਾਲ ਨੂੰ ਜਥੇਬੰਦੀ ਦੇ ਬਾਕੀ ਆਹੁਦੇਦਾਰ ਨਾਮਜ਼ਦ ਕਰਨ ਦੇ ਅਧਿਕਾਰ ਦਿੱਤੇ ਗਏ ।ਇਥੇ ਵਰਣਨਯੋਗ ਹੈ ਕਿ ਸ੍ਰੀ ਮਨੋਹਰ ਲਾਲ ਅਤੇ ਪਿੱਪਲ ਸਿੱਧੂ 2014 ਤੋ ਲਗਾਤਾਰ ਸਰਬ ਸੰਮਤੀ ਨਾਲ ਜਿ਼ਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਬਣਦੇ ਆ ਰਹੇ ਹਨ।

ਇਸ ਮੌਕੇ ਜਿ਼ਲ੍ਹਾ ਪ੍ਰਧਾਨ ਮਨੋਹਰ ਲਾਲ, ਜਿ਼ਲ੍ਹਾ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਅਸ਼ੋਕ ਕੁਮਾਰ ਸੂਬਾ ਪ੍ਰਧਾਨ ਕਮਿਸ਼ਨਰ ਦਫਤਰ, ਦੀਪਕ ਲੂੰਬਾ ਜਨਰਲ ਸਕੱਤਰ ਕਮਿਸ਼ਨਰ ਦਫਤਰ, ਜਗਸੀਰ ਸਿੰਘ ਭਾਂਗਰ, ਜੁਗਲ ਕਿਸ਼ੋਰ ਲੋਕ ਨਿਰਮਾਣ ਵਿਭਾਗ, ਸੋਨੂੰ ਕਸ਼ਅਪ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪਰਮਵੀਰ ਮੌਗਾ ਪ੍ਰਧਾਨ ਸਿਹਤ ਵਿਭਾਗ, ਵਰੁਣ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ, ਸੁਖਚੈਨ ਸਿੰਘ ਖੇਤਬਾੜੀ ਵਿਭਾਗ, ਜਸਮੀਤ ਸਿੰਘ ਸੈਡੀ ਪ੍ਰਧਾਨ, ਗੁਰਪ੍ਰੀਤ ਸਿੰਘ ਔਲਖ ਜਲ ਸਰੋਤ ਵਿਭਾਗ, ਓਮ ਪ੍ਰਕਾਸ਼ ਰਾਣਾ, ਹਰਪ੍ਰੀਤ ਦੁੱਗਲ ਤੇ ਮਨੀਸ਼ ਕੁਮਾਰ ਖਜ਼ਾਨਾ ਦਫਤਰ, ਗੁਰਪ੍ਰੀਤ ਸਿੰਘ ਸੋਢੀ ਆਬਕਾਰੀ ਤੇ ਕਰ ਵਿਭਾਗ, ਗੁਰਤੇਜ ਸਿੰਘ ਬਰਾੜ ਪੰਜਾਬ ਰੋਡਵੇਜ਼, ਵਿਕਰਾਂਤ ਖੁਰਾਣਾ ਪ੍ਰਧਾਨ ਕਮਿਸ਼ਨਰ ਦਫਤਰ, ਦੀਪਕ ਲੂੰਬਾ ਜਨਰਲ ਸਕੱਤਰ, ਨਵਦੀਪ ਪੁਰਬਾ ਭਾਸ਼ਾ ਵਿਭਾਗ, ਸਮੀਰ ਕੁਮਾਰ ਆਯੂਰਵੈਦਿਕ ਵਿਭਾਗ, ਵਿਕਰਮ ਅਛੂਤ, ਗੌਰਵ ਦੁੱਗਲ, ਇੰਦਰਜੀਤ ਢਿੱਲੋ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸੰਦੀਪ ਸਿੰਘ ਦਿਓਲ, ਗੁਰਜਿੰਦਰ ਸਿੰਘ ਡੀ.ਸੀ. ਦਫਤਰ, ਸੰਤੋਸ਼ ਕੁਮਾਰੀ ਬਾਗਬਾਨੀ ਵਿਭਾਗ, ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਕਰਮਚਾਰੀ ਹਾਜ਼ਰ ਸਨ।

Scroll to Top