ਲਾਇਬਰੇਰੀ ਤੇ ਤਿਰੰਗਾ ਲਹਿਰਾਕੇ ਮੰਨਾਇਆ 75ਵਾ ਅਜਾਦੀ ਦਿਹਾੜਾ 

ਅਜਾਦੀ ਘੁਲਾਟੀਏ ਜਥੇਦਾਰ ਈਸ਼ਰ ਸਿੰਘ ਸੇਰਸਿੰਘ ਵਾਲਾ ਯਾਦਗਾਰੀ ਲਾਇਬਰੇਰੀ ਤੇ ਤਿਰੰਗਾ ਲਹਿਰਾਕੇ ਮੰਨਾਇਆ 75ਵਾ ਅਜਾਦੀ ਦਿਹਾੜਾ

ਬਰਨਾਲਾ 16 ਅਗਸਤ (ਰਘੁਵੀਰ ਹੈੱਪੀ)

ਜਥੇਦਾਰ ਈਸ਼ਰ ਸਿੰਘ ਜਿਨ੍ਹਾਂ ਨੇ ਅੰਗਰੇਜ਼ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲਈ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਲੇਖੇ ਲਾ ਦਿੱਤੀ ਅਤੇ ਬਹੁਤ ਵਾਰ ਉਨ੍ਹਾਂ ਨੇ ਜੇਲ੍ਹਾਂ ਕੱਟੀਆਂ ਕਾਲੇ ਪਾਣੀ ਵਿਚ ਵੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰੰਤੂ ਉਨ੍ਹਾਂ ਨੇ ਵਾਪਸ ਆਉਣ ਉਪਰੰਤ ਅੰਗਰੇਜ਼ਾਂ ਖ਼ਿਲਾਫ਼ ਲੜਾਈ ਨੂੰ ਖਤਮ ਨਹੀਂ ਕੀਤਾ ਸਗੋਂ ਹੋਰ ਤੇਜ਼ ਕੀ ਉਸ ਜਾਂਬਾਜ਼ ਯੋਧੇ ਦੀ ਯਾਦ ਵਿਚ ਪਿਛਲੀ ਸਰਕਾਰ ਵੱਲੋਂ ਬਣਾਈ ਗਈ ਸ਼ੇਰ ਸਿੰਘ ਵਾਲਾ ਵਿਖੇ ਲਾਇਬਰੇਰੀ ਵਿਚ ਪਚੱਤਰ ਵੀਂ ਵਰ੍ਹੇਗੰਢ ਆਜ਼ਾਦੀ ਦੀ ਪਚੱਤਰ ਵੀਂ ਵਰ੍ਹੇਗੰਢ ਨੂੰ ਸਮਰਪਤ ਝੰਡਾ ਲਹਿਰਾ ਕੇ ਅਜਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਹ ਜਾਣਕਾਰੀ ਪ੍ਰੈੱਸ ਦੇ ਨਾਂ ਸਾਂਝੀ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਅਤੇ ਸੀਨੀਅਰ ਬੀਜੇਪੀ ਆਗੂ ਉਨ੍ਹਾਂ ਕਿਹਾ ਕਿ ਆਪਣੇ ਦਾਦਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਪਟਿਆਲਾ ਤੋਂ ਉਨ੍ਹਾਂ ਦੀ ਪੋਤੀ ਬੀਬਾ ਰਮਨ ਚਹਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਪਿੰਡ ਦੀ ਪੰਚਾਇਤ ਵੱਲੋਂ ਸਭ ਸਾਬਕਾ ਸਰਪੰਚ ਭੋਲਾ ਸਿੰਘ ਨਾਹਰ ਮੌਜੂਦਾ ਸਰਪੰਚ ਜਤਿੰਦਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸਰਬਜੀਤ ਸਿੰਘ ਲੈਫਟੀਨੈਂਟ ਭੋਲਾ ਸਿੰਘ ਲਖਵਿੰਦਰ ਸਿੰਘ ਲਾਲੀ ਸ਼ਹੀਦ ਧਰਮਵੀਰ ਦੀ ਮਾਤਾ ਬੀਬੀ ਸ਼ਿਮਲਾ ਦੇਵੀ ਬੀਜੇਪੀ ਇਸਤਰੀ ਆਗੂ ਰਾਣੀ ਠੀਕਰੀਵਾਲ ਅਤੇ ਸਮੂਹ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪੰਚਾਇਤ ਨੇ ਸ਼ਹੀਦ ਨੂੰ ਯਾਦ ਕਰਕੇ ਆਜ਼ਾਦੀ ਦਿਹਾੜਾ ਮਨਾਇਆ l

1 thought on “ਲਾਇਬਰੇਰੀ ਤੇ ਤਿਰੰਗਾ ਲਹਿਰਾਕੇ ਮੰਨਾਇਆ 75ਵਾ ਅਜਾਦੀ ਦਿਹਾੜਾ ”

  1. Pingback: ਲਾਇਬਰੇਰੀ ਤੇ ਤਿਰੰਗਾ ਲਹਿਰਾਕੇ ਮੰਨਾਇਆ 75ਵਾ ਅਜਾਦੀ ਦਿਹਾੜਾ 

Comments are closed.

Scroll to Top