ਲੋਕ ਸੰਪਰਕ ਵਿਭਾਗ ਦੇ ਕਰਮਚਾਰੀ ਦੀ ਕੁੱਟਮਾਰ ਦਾ ਮਾਮਾਲਾ , ਪੀੜਤ ਦੇ ਘਰ ਪਹੁੰਚੇ ਐਸਪੀ ਵਿਰਕ

ਘਟਨਾ ਨਿੰਦਣਯੋਗ ,ਜਾਂਚ ਉਪਰੰਤ ਕਰਾਂਗੇ ਕਾਨੂੰਨੀ ਕਾਰਵਾਈ-ਐਸਪੀ ਵਿਰਕ
ਬਰਨਾਲਾ 24 ਮਾਰਚ 2020
ਸੋਮਵਾਰ ਦੇਰ ਸ਼ਾਮ ਪੁਲਿਸ ਕਰਮਚਾਰੀਆਂ ਦੇ ਅੱਤਿਆਚਾਰ ਦਾ ਸ਼ਿਕਾਰ ਹੋਏ ਲੋਕ ਸੰਪਰਕ ਵਿਭਾਗ ਦੇ ਕਰਮਚਾਰੀ ਸ਼ਵਿੰਦਰ ਦੇ ਹੱਕ ਵਿੱਚ ਬੁਲੰਦ ਹੋਈ ਪੱਤਰਕਾਰ ਭਾਈਚਾਰੇ ਦੀ ਆਵਾਜ਼ ਦਾ ਅਸਰ ਇਹ ਹੋਇਆ ਕਿ ਖੁਦ ਐਸਪੀਡੀ ਸੁਖਦੇਵ ਸਿੰਘ ਵਿਰਕ ਘਟਨਾ ਦੀ ਜਾਂਚ ਤੇ ਕਰਮਚਾਰੀ ਦਾ ਹਾਲ ਜਾਣਨ ਲਈ ਉਸ ਦੇ ਘਰ ਪਹੁੰਚ ਗਏ।

ਇਸ ਮੌਕੇ ਤੇ ਲੋਕ ਸੰਪਰਕ ਵਿਭਾਗ ਦੀ ਏਪੀਆਰਉ ਜਗਵੀਰ ਕੌਰ ਨੇ ਕਿਹਾ ਕਿ ਦੋਂਸੀ ਪੁਲਿਸ ਕਰਮਚਾਰੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਸ਼ਵਿੰਦਰ ਜਿਲ੍ਹਾ ਪ੍ਰਸ਼ਾਸ਼ਨ ਦੀ ਕਰਫਿਊ ਸਬੰਧੀ ਰੱਖੀ ਮੀਟਿੰਗ ਦੀ ਕਵਰੇਜ ਲਈ ਪਹੁੰਚਿਆ ਸੀ, ਜਿੱਥੇ ਖੁਦ ਅਸੈਐਸਪੀ ਸਾਹਿਬ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਐਸਪੀ ਵਿਰਕ ਨੇ ਭਰੋਸਾ ਦਿੱਤਾ ਕਿ ਦੋਸ਼ੀ ਪ੍ਰੁਲਿਸ ਕਰਮਚਾਰੀਆਂ ਦੀ ਸ਼ਿਨਾਖਤ ਕਰਕੇ ਤੇ ਪੀੜਤ ਕਰਮਚਾਰੀ ਦੇ ਬਿਆਨ ਦੇ ਅਧਾਰ ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Scroll to Top