ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਲਈ ਵਣ ਵਿਭਾਗ ਦਾ ਉਪਰਾਲਾ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 27 ਜੁਲਾਈ 2023


       ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦੇ ਮੰਤਵ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਲਾ—ਦੁਆਲਾ ਸਾਫ—ਸੁਥਰਾ ਤੇ ਹਰਿਆ—ਭਰਿਆ ਹੋਣ ਨਾਲ ਵਾਤਾਵਰਣ ਤਾਂ ਸ਼ੁੱਧ ਹੁੰਦਾ ਹੀ ਹੈ ਸਗੋ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ।
ਡਿਵਿਜਨਲ ਵਣ ਰੇਂਜ ਅਫਸਰ ਅਮ੍ਰਿਤਪਾਲ ਸਿੰਘ ਬਰਾੜ ਦੇ ਦਿਸ਼ਾ—ਨਿਰਦੇਸ਼ਾਂ ਹੇਠ ਵਣ ਰੇਂਜ ਅਫਸਰ ਫਾਜ਼ਿਲਕਾ ਸ੍ਰੀ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਉਪਰਾਲਾ ਕਰਦਿਆਂ ਜਿੰਮੀਦਾਰਾਂ ਭਰਾਵਾਂ ਨੂੰ ਵੱਧ ਤੋਂ ਵੱਧ ਬੁਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਟਿਉਬਵੈਲ ਦੇ ਆਲੇ—ਦੁਆਲੇ ਘੱਟੋ—ਘੱਟ 3 ਬੁਟੇ ਲਗਾਉਣ ਲਈ ਕਿਹਾ ਗਿਆ ਹੈ।
ਵਣ ਰੇਂਜ ਅਫਸਰ ਨੇ ਕਿਹਾ ਕਿ ਇਸ ਸਬੰਧੀ ਜਿੰਮੀਦਾਰਾਂ ਭਰਾਵਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਖੇਤਾਂ ਵਿਚ ਟਿਉਬਵੈਲ ਦੇ ਆਲੇ—ਦੁਆਲੇ 3 ਬੂਟੇ ਜ਼ਰੂਰ ਲਗਵਾਉਣ ਜ਼ੋ ਕਿ ਵਣ ਵਿਭਾਗ ਦੀਆਂ ਨਰਸੀਆਂ ਤੋਂ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾਣਗੇ।ਉਨਾਂ ਹਿਕਾ ਕਿ ਪਿੰਡਾਂ ਵਿਖੇ ਜਿੰਨੇ ਵੀ ਟਿਉਬਵੈਲ ਹਨ ਪ੍ਰਤੀ ਟਿਉਬਵੈਲ 3 ਬੂਟੇ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਹਰਿਆ—ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਜ਼ਰੂਰ ਪਾਇਆ ਜਾਵੇ।
ਉਨ੍ਹਾਂ ਕਿਹਾ ਕਿ ਵਣ ਵਿਭਾਗ ਫਾਜ਼ਿਲਕਾ ਰੇਜ਼ ਦੀ ਫਾਜ਼ਿਲਕਾ ਨਰਸਰੀ, ਚਾਨਣ ਵਾਲਾ ਨਰਸਰੀ, ਰੱਤਾ ਖੇੜਾ, ਚੱਕ ਸੈਦੋ ਕੇ, ਲਾਧੂਕਾ, ਚੱਕ ਪੱਖੀ, ਨੁਕੇਰੀਆ, ਕਾਹਣੇ ਵਾਲਾ ਅਤੇ ਚੱਕ ਸਰਕਾਰ ਮੁਹਾਜੀ ਬੱਘੇ ਕੇ ਨਰਸਰੀਆ ਤੋਂ ਇਹ ਬੂਟੇ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰ ਵਣ ਰੇਜ ਅਫਸਰ ਫਾਜ਼ਿਲਕਾ ਮਲੋਟ ਰੋਡ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Scroll to Top