ਸੀਨੀਅਰ IRS ਅਧਿਕਾਰੀ ਨੂੰ ਸਦਮਾ , ਪਿਤਾ ਦੀ ਮੌਤ

ਰਘਵੀਰ ਹੈਪੀ , ਬਰਨਾਲਾ­ 10 ਜਨਵਰੀ 2023 
      ਗੋਆ ਰਾਜ ਵਿੱਚ ਡਿਊਟੀ ਨਿਭਾ ਰਹੇ ਸੀਨੀਅਰ ਆਈਆਰਐਸ ਅਧਿਕਾਰੀ ਨਵਰਾਜ ਗੋਇਲ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਨਾਂ ਦੇ ਪਿਤਾ ਅਤੇ ਇਲਾਕੇ ਦੇ ਪ੍ਰਸਿੱਧ ਭੱਠਾ ਮਾਲਕ ਵਿਨੋਦ ਕੁਮਾਰ ਗੋਇਲ  (69) ਦਾ ਅੱਜ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਵਿਨੋਦ ਕੁਮਾਰ ਗੋਇਲ ਨੇੜਲੇ ਪਿੰਡ ਸੰਘੇੜਾ ਦੇ ਰਹਿਣ ਵਾਲੇ ਸਨ ਤੇ ਇੰਨ੍ਹਾਂ ਦਾ ਪਰਿਵਾਰ ਅੱਜਕੱਲ ਮਹੇਸ਼ ਨਗਰ ਬਰਨਾਲਾ ਵਿਖੇ ਰਹਿ ਰਿਹਾ ਹੈ। ਸਵਰਗੀ ਗੋਇਲ ਦੇ ਇੱਕ ਬੇਟਾ ਅਤੇ ਦੋ ਧੀਆਂ ਹਨ। ਉਹਨਾਂ ਦਾ ਬੇਟਾ ਨਵਰਾਜ ਗੋਇਲ ਸੀਨੀਅਰ ਆਈ. ਆਰ. ਐੱਸ. ਅਧਿਕਾਰੀ ਹੈ ਅਤੇ ਐਕਸਾਈਜ਼ ਅਤੇ ਟੈਕਸਟੇਸ਼ਨ ਵਜੋਂ ਗੋਆ ਵਿੱਚ ਕਮਿਸ਼ਨਰ ਦੇ ਅਹੁਦੇ ਉੱਤੇ ਤੈਨਾਤ ਹੈ­ । ਜਦੋਂ ਕਿ ਵਿਨੋਦ ਕੁਮਾਰ ਗੋਇਲ ਦੀ ਇੱਕ ਬੇਟੀ ਡਾਕਟਰ ਹੈ, ਤੇ ਦੂਜੀ ਆਸਟਰੇਲੀਆ ਨਿਵਾਸੀ ਹੈ। ਸਥਾਨਕ ਰਾਮ ਬਾਗ ਵਿੱਚ ਅੱਜ ਉਹਨਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਲੋਕ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਏ। ਵਿਨੋਦ ਕੁਮਾਰ ਗੋਇਲ ਦੀ ਮੌਤ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਬਾਠ , ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕਾਂਗਰਸ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ , ਅਕਾਲੀ ਦਲ ਦੇ ਸੂਬਾਈ ਆਗੂ ਜਤਿੰਦਰ ਜਿੰਮੀ , ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ, ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਨੀਰਜ ਜਿੰਦਲ , ਤਰਕਸ਼ੀਲ ਆਗੂ ਅਮਿਤ ਮਿੱਤਰ ਅਤੇ ਹੋਰ ਵੱਖ ਵੱਖ ਰਾਜਨੀਤਿਕ ਪਾਰਟੀਆਂ , ਧਾਰਮਿਕ ਅਤੇ ਸਮਾਜਕ ਸੰਸਥਾਵਾਂ ਦੇ ਆਗੂਆਂ ਨੇ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵਰਗੀ ਵਿਨੋਦ ਗੋਇਲ ਜੀ ਦਾ ਭੋਗ ਅਤੇ ਹੋਰ ਅੰਤਿਮ ਰਸਮਾਂ 20 ਜਨਵਰੀ ਨੂੰ ਦੁਪਿਹਰ ਇੱਕ ਤੋਂ ਦੋ ਵਜੇ ਵਿਚਕਾਰ ਸ਼ਾਂਤੀ ਹਾਲ ਬਰਨਾਲਾ ਵਿਖੇ ਸੰਪੰਨ ਹੋਣਗੀਆਂ।
Scroll to Top