ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ ਪੁਸਤਕ ‘ ਚਾਨਣ ‘ ਦਾ ਲੋਕ ਅਰਪਣ ਚੰਡੀਗੜ੍ਹ ਵਿਖੇ 29 ਨੂੰ

ਦਵਿੰਦਰ ਡੀ ਕੇ/  ਲੁਧਿਆਣਾ, 27 ਅਕਤੂਬਰ 2022

ਨਵੇਂ ਉਭਰਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ ਪੁਸਤਕ ‘ ਚਾਨਣ ‘ ਦਾ ਲੋਕ ਅਰਪਣ ਚੰਡੀਗੜ੍ਹ ਵਿਖੇ 29 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ। ਇਸ ਸਮਾਗਮ ਵਿੱਚ ਗੀਤਕਾਰ ਸ੍ਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਸਮਾਗਮ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ (ਰਜਿ) ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਪੰਜਾਬ ਕਲਾ ਪ੍ਰੀਸ਼ਦ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਇਹ ਸਮਾਗਮ ਸਵੇਰੇ 10:30 ਵਜੇ ਪੰਜਾਬ ਕਲਾ ਪ੍ਰੀਸ਼ਦ ਆਡੀਟੋਰੀਅਮ, ਸੈਕਟਰ 16 ਬੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਵਰਿੰਦਰ ਸ਼ਰਮਾ, ਆਈ ਏ ਐੱਸ ਕਰਨਗੇ। ਜਦਕਿ ਮੋਹਾਲੀ ਦੇ ਵਿਧਾਇਕ ਸ੍ਰ ਕੁਲਵੰਤ ਸਿੰਘ, ਪ੍ਰੋਫੈਸਰ ਸਾਧੂ ਸਿੰਘ ਸਾਬਕਾ ਲੋਕ ਸਭਾ ਮੈਂਬਰ, ਪਦਮਸ਼੍ਰੀ ਡਾਕਟਰ ਸੁਰਜੀਤ ਪਾਤਰ, ਸ਼੍ਰੀ ਸੁਰਿੰਦਰ ਸ਼ਿੰਦਾ ਸ਼ਰੋਮਣੀ ਗਾਇਕ, ਡਾਕਟਰ ਲਖਵਿੰਦਰ ਜੌਹਲ, ਸ਼੍ਰੀ ਬਾਲ ਮੁਕੰਦ ਸ਼ਰਮਾ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਸ. ਭੁਪਿੰਦਰ ਸਿੰਘ, ਆਈ.ਏ.ਐੱਸ., ਹੈਪੀ ਰਾਏਕੋਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।

Scroll to Top