ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੇ-ਇੰਜ ਸਿੱਧੂ 

ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੇ-ਇੰਜ ਸਿੱਧੂ

ਬਰਨਾਲਾ 13 ਸਤੰਬਰ
ਅੱਜ ਸਾਬਕਾ ਫ਼ੌਜੀਆਂ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੀ ਪੰਦਰਾਂ ਤਰੀਕ ਨੂੰ ਦਿਨ ਵੀਰਵਾਰ ਸਵੇਰੇ ਨੌੰ ਵਜੇ ਕਚਹਿਰੀ ਚੌਕ ਪੁਲ ਦੇ ਥੱਲੇ ਇਕੱਤਰ ਹੋ ਕੇ ਰੋਸ ਰੈਲੀ ਕੀਤੀ ਜਾਵੇਗੀ। ਉਸ ਤੋਂ ਬਾਅਦ ਮਾਰਚ ਕਰਦੇ ਹੋਏ ਡੀ ਸੀ ਦਫ਼ਤਰ ਘੇਰਿਆ ਜਾਵੇਗਾ  ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਇੱਕ ਰੋਸ ਮੈਮੋਰੰਡਮ ਦਿੱਤਾ ਜਾਵੇਗਾ। ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਕਰਨਲ ਲਾਭ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮੂਹ ਫੌਜੀ ਲਾਲ ਪੱਗਾਂ ਬੰਨ੍ਹ ਕੇ ਪੱਗਾ ਉਪਰ ਕਾਲੀਆ ਪੱਟੀਆ ਬੰਨ ਕੇ ਔਰ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਡੀਸੀ ਦਫ਼ਤਰ ਵੱਲ ਮਾਰਚ ਕਰਨਗੇ। ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਾਬਕਾ ਫ਼ੌਜੀਆਂ ਦੀ ਸ਼ਾਨ ਦੇ ਖਿਲਾਫ਼ ਬੋਲਿਆ ਗਏ ਅਪਮਾਨਜਨਕ ਸ਼ਬਦ ਇਨ੍ਹਾਂ ਦਾ ਢੁੱਕਵਾਂ ਜਵਾਬ ਸਾਬਕਾ ਫ਼ੌਜੀਆਂ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ। ਕਰਨਲ ਲਾਭ ਸਿੰਘ, ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਸੂਬੇਦਾਰ ਮੇਜਰ ਜਰਨੈਲ ਸਿੰਘ ਵੱਲੋ ਜਿਲਾਂ ਬਰਨਾਲਾ ਦੇ ਸਮੂਹ ਸਾਬਕਾ ਫੌਜੀਆ ਨੂੰ ਪੁਰਜੋਰ ਅਪੀਲ ਕੀਤੀ ਕੇ ਆਪਣੇ ਕੰਮ ਕਾਰ ਛੱਡ ਕੇ ਇਸ 3 ਘੰਟੇ ਦੇ ਰੋਸ ਪਰਦਰਸਨ ਵੱਧ ਵੱਧ ਤੋ ਗਿਣਤੀ ਵਿੱਚ ਪਹੁਚੋ। ਇਸ ਮੌਕੇ ਕੈਪਟਨ ਗੁਰਜੰਟ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਸੂਬੇਦਾਰ ਬਲਵੀਰ ਸਿੰਘ, ਸੂਬੇਦਾਰ ਚਰਨਜੀਤ ਸਿੰਘ।

1 thought on “ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੇ-ਇੰਜ ਸਿੱਧੂ ”

  1. Pingback: ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ

Comments are closed.

Scroll to Top