18 ਜੁਲਾਈ ਨੂੰ ਵੱਲੋਂ ਸਵਤੰਤਰ ਕੰਪਨੀ ਲਈ ਇੰਟਰਵਿਊ 

ਰਵੀ ਸੈਣ , ਬਰਨਾਲਾ, 15 ਜੁਲਾਈ 2023
      ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸਵਤੰਤਰ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 18 ਜੁਲਾਈ 2023 (ਦਿਨ ਮੰਗਲਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਫ਼ੀਲਡ ਅਫਸਰ, ਰਿਸ੍ਕ ਅਫਸਰ ਅਤੇ ਬ੍ਰਾਂਚ  ਮੈਨੇਜਰ ਦੀ ਅਸਾਮੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। 
      ਇਸ ਸਬੰਧੀ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਦੱਸਿਆ ਕਿ ਫ਼ੀਲਡ  ਅਫਸਰ ਦੀ ਅਸਾਮੀ ਲਈ ਯੋਗਤਾ ਘੱਟੋਂ ਘੱਟ ਬਾਰਵੀਂ ਪਾਸ (ਸਿਰਫ ਮੇਲ), ਉਮਰ ਘੱਟੋਂ ਘੱਟ 20 ਤੋਂ 28 ਸਾਲ ਅਤੇ ਰਿਸ੍ਕ ਅਫਸਰ ਦੀ ਅਸਾਮੀ ਲਈ ਯੋਗਤਾ ਗਰੈਜੂਏਸ਼ਨ ਪਾਸ (ਸਿਰਫ ਮੇਲ), ਉਮਰ ਘੱਟੋਂ ਘੱਟ 20 ਤੋਂ 28 ਸਾਲ ਅਤੇ ਬ੍ਰਾਂਚ ਮੈਨੇਜਰ ਦੀ ਅਸਾਮੀ ਲਈ ਯੋਗਤਾ ਗਰੈਜੂਏਸ਼ਨ ਪਾਸ (ਸਿਰਫ ਮੇਲ), ਉਮਰ ਘੱਟੋਂ ਘੱਟ 20 ਤੋਂ 31 ਸਾਲ ਹੋਣੀ ਚਾਹੀਦੀ ਹੈ।
    ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜੂਅਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ  ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕਰੋ।
Scroll to Top