2. 13 ਕਰੋੜ ਦੀ ਨਗਦੀ ਸਣੇ ਫੜ੍ਹੇ 5 ਤਸਕਰ

ਜੀ.ਐਸ. ਬਿੰਦਰ 26 ਜਨਵਰੀ 2023

     ਐਸ.ਏ.ਐਸ.ਨਗਰ ਪੁਲਿਸ ਨੇ ਅੰਤਰਰਾਸ਼ਟਰੀ ਅਗਵਾ ਅਤੇ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ  ਨੂੰ ਕਾਬੂ ਕੀਤਾ ਹੈ । ਇਹ ਜਾਣਕਾਰੀ ਐਸ.ਐਸ.ਪੀ. Dr. Sandeep Garg IPS ਨੇ ਮੀਡੀਆ ਨਾਲ ਸਾਂਝੀ ਕੀਤੀ। ਐਸ.ਐਸ.ਪੀ. Dr. Sandeep Garg ਨੇ ਦੱਸਿਆ ਕਿ ਫੜਿਆ ਗਿਆ ਗਿਰੋਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ, ਵਰਗਲਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਮੋਟੀਆਂ ਰਕਮਾਂ ਵਸੂਲਦੇ ਸਨ। ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਹੁਣ ਤੱਕ 2.13 ਕਰੋੜ ਰੁਪਏ ਦੀ ਨਕਦੀ ਸਮੇਤ ਭਾਰੀ ਮਾਤਰਾ ‘ਚ ਸੋਨੇ ਦੇ ਗਹਿਣੇ, 4 ਵਾਹਨ ਅਤੇ 7 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪੁੱਛਗਿੱਛ ਜ਼ਾਰੀ ਹੈ, ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।                                                       

Scroll to Top