ਸਫ਼ਾਈ ਸੇਵਕਾਂ ਨੇ MLA ਨੂੰ ਘੇਰਿਆ , ਸੁਣਾਏ ਆਪਣੇ ਦੁੱਖੜੇ

ਸਫ਼ਾਈ ਸੇਵਕਾਂ ਨੇ MLA ਨੂੰ ਘੇਰਿਆ , ਸੁਣਾਏ ਆਪਣੇ ਦੁੱਖੜੇ

ਪਰਦੀਪ ਕਸਬਾ ਸੰਗਰੂਰ , 6 ਜੁਲਾਈ 2022

ਐਮ ਐਲ ਏ ਨਰਿੰਦਰ ਭਰਾਜ ਨੂੰ ਅੱਜ ਉਸ ਵਕਤ ਸਫ਼ਾਈ ਸੇਵਕ ਕਰਮਚਾਰੀਆਂ ਨੂੰ ਘੇਰਾ ਪਾ ਲਿਆ ਜਦੋਂ ਉਹ ਫਾਇਰ ਬ੍ਰਿਗੇਡ ਦਫਤਰ ਵਿਚ ਸਰਕਾਰ ਵੱਲੋਂ ਮਿਲੀਆਂ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਨੂੰ ਹਰੀ ਝੰਡੀ ਦੇਣ ਫਾਇਰ ਬ੍ਰਿਗੇਡ ਸਟੇਸ਼ਨ ਤੇ ਪਹੁੰਚੀ ਹੋਈ ਸੀ। ਸਫ਼ਾਈ ਸੇਵਕ ਕਰਮਚਾਰੀਆਂ ਦਾ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੇ ਅਮਲੇ ਨੂੰ ਦੇ ਵਿਰੋਧ ਨੂੰ ਦੇਖਦਿਆਂ ਐਮ ਐਲ ਏ ਨੇ ਬੰਦ ਕਮਰਾ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਅਧਿਕਾਰੀਆਂ ਨੂੰ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਹੁਕਮ ਵੀ ਦਿੱਤੇ।

ਸਫ਼ਾਈ ਸੇਵਕ ਯੂਨੀਅਨ ਦੇ ਆਗੂ ਅਜੇ ਕੁਮਾਰ ਅਮਨਦੀਪ ਸਿੰਘ ਅਮਿਤ ਕੁਮਾਰ ਤਰਸੇਮ ਕੁਮਾਰ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਕੋਲ ਸਫਾਈ ਕਰਨ ਦੇ ਲਈ ਲੋੜੀਂਦਾ ਸਾਜ਼ੋ ਸਾਮਾਨ ਨਹੀਂ ਹੈ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸ਼ਹਿਰ ਵਿੱਚ ਸਫ਼ਾਈ ਕਰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਗੂਆਂ ਨੇ ਦੱਸਿਆ ਕਿ ਸਾਡੇ ਕੋਲ ਸਫ਼ਾਈ ਕਰਨ ਲਈ ਰੇਹੜੀਆਂ, ਝਾੜੂ , ਬੱਠਲ ਅਤੇ ਹੋਰ ਸਾਜ਼ੋ ਸਾਮਾਨ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੂੜੇ ਨੂੰ ਸੁੱਟਣ ਦਾ ਕੋਈ ਪ੍ਰਬੰਧ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਗੂਆਂ ਕਿਹਾ ਕਿ ਸਰਕਾਰ ਵੱਲੋਂ ਸਾਡੇ ਕਰਮਚਾਰੀਆਂ ਦਾ ਪੀਐੱਫ ਜਮ੍ਹਾਂ ਨਹੀਂ ਹੁੰਦਾ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਸ ਨੂੰ ਕਢਵਾਉਣ ਦੇ ਲਈ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹਨ ।

1 thought on “ਸਫ਼ਾਈ ਸੇਵਕਾਂ ਨੇ MLA ਨੂੰ ਘੇਰਿਆ , ਸੁਣਾਏ ਆਪਣੇ ਦੁੱਖੜੇ”

  1. Pingback: ਸਫ਼ਾਈ ਸੇਵਕਾਂ ਨੇ MLA ਨੂੰ ਘੇਰਿਆ , ਸੁਣਾਏ ਆਪਣੇ ਦੁੱਖੜੇ

Comments are closed.

Scroll to Top