4300 ਜੀ ਓ ਜੀ ਨੂੰ ਵਿਹਲਾ ਕਰਨਾ ਮਾਨ ਸਰਕਾਰ ਦਾ ਅਤਿ ਮੰਦਭਾਗਾ ਫ਼ੈਸਲਾ ਇਸ ਦਾ ਸਾਰੇ ਸਾਬਕਾ ਸੈਨਿਕ ਸੰਗਠਨ ਡਟ ਕੇ ਵਿਰੋਧ ਕਰਨਗੇ  – ਇੰਜ ਸਿੱਧੂ

4300 ਜੀ ਓ ਜੀ ਨੂੰ ਵਿਹਲਾ ਕਰਨਾ ਮਾਨ ਸਰਕਾਰ ਦਾ ਅਤਿ ਮੰਦਭਾਗਾ ਫ਼ੈਸਲਾ ਇਸ ਦਾ ਸਾਰੇ ਸਾਬਕਾ ਸੈਨਿਕ ਸੰਗਠਨ ਡਟ ਕੇ ਵਿਰੋਧ ਕਰਨਗੇ  – ਇੰਜ ਸਿੱਧੂ

ਬਰਨਾਲਾ 10 ਸਤੰਬਰ (ਸੋਨੀ ਪਨੇਸਰ)
ਪੰਜਾਬ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਸਾਬਕਾ ਫ਼ੌਜੀਆ ਨਾਲ ਹਮੇਸ਼ਾ ਹੀ ਧੱਕਾ ਕੀਤਾ ਹੈ। ਕੱਲ੍ਹ ਦੀ ਮਾਨ ਸਰਕਾਰ ਦੀ ਕੈਬਨਿਟ ਵੱਲੋਂ 4300 ਜੀ ਓ ਜੀ ਨੂੰ ਵਿਹਲਾ ਕਰਕੇ ਘਰੋ ਘਰੀ ਤੋਰਨਾ ਅਤਿ ਮੰਦਭਾਗਾ ਫ਼ੈਸਲਾ ਮੈਂ ਲਗਾਤਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਰਿਹਾ ਹਾਂ ਕਿ ਜੀ ਓ ਜੀ ਨੂੰ ਕੋਈ ਅਥਾਰਿਟੀ ਦਿੱਤੀ ਜਾਵੇ  ਤਾਂ ਕਿ ਉਹ ਆਪਣੀ ਜਿਹੜੀ ਦਿੱੱਤੀ ਹੋਈ ਡਿਊਟੀ ਐ ਉਹਨੂੰ ਸਹੀ ਤਰੀਕੇ ਨਾਲ ਨਿਭਾ ਸਕਣ। ਇਹ ਵਿਚਾਰ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਅਤੇ ਸਟੇਟ ਦੇ ਸੀਨੀਅਰ ਬੀਜੇਪੀ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਫੌਜੀਆ ਦੀ ਮੀਟਿੰਗ ਕਰਨ ਉਪਰੰਤ ਪ੍ਰੈੱਸ ਦੇ ਨਾਂ ਪਰੈਸ ਨੋਟ ਜਾਰੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੀ ਓ ਜੀ  ਸਮਾਜ ਵਿੱਚ ਪਨਪ ਰਹੇ ਭ੍ਰਿਸ਼ਟਾਚਾਰ ਦੀਆਂ ਰਿਪੋਰਟਾਂ ਮੁੱਖ ਮੰਤਰੀ ਨੂੰ ਕਰਦੇ ਰਹੇ ਪ੍ਰੰਤੂ ਸਰਕਾਰਾਂ ਨੇ ਇਨ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ। ਸਗੋਂ ਪਿੰਡਾਂ ਵਿਚ ਸਰਪੰਚਾਂ, ਨੰਬਰਦਾਰਾਂ ਨਾਲ ਤੇ ਹੋਰ ਜਿਹੜੇ ਮਹਿਕਮੇ ਸਨ। ਉਨ੍ਹਾਂ ਨਾਲ ਸਾਬਕਾ ਫੌਜੀਆਂ ਦੀਆਂ ਦੁਸ਼ਮਣੀਆਂ ਪਵਾ ਦਿੱਤੀ। ਅੱਜ ਸਾਬਕਾ ਫੌਜੀਆਂ ਪ੍ਰਤੀ ਮਾਨ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ। ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਸਰਕਾਰਾਂ ਸਾਡੇ ਤਜਰਬੇ ਦਾ ਫਾਇਦਾ ਲੈਣ ਦੀ ਬਜਾਏ ਸਾਡਾ ਮਜ਼ਾਕ ਉਡਾ ਰਹੀਆਂ ਨੇ ਅਤੇ ਸਾਨੂੰ ਕੱਖਾਂ ਤੋਂ ਵੀ ਹੌਲਾ ਕਰਕੇ ਰੱਖ ਦਿੱਤਾ। ਉਨ੍ਹਾਂ ਸਮੂਹ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਵੀਰੋ ਇਕ ਪਲੇਟਫਾਰਮ ਤੇ ਇਕੱਠੇ ਹੋ ਜਾਓ  ਤਾਂ ਕਿ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਦਾ ਢੁੱਕਵਾਂ ਜਵਾਬ ਦਿੱਤਾ ਜਾ ਸਕੇ। ਮੁੱਖ ਮੰਤਰੀ ਮਾਨ ਨੂੰ ਚੇਤੇ ਕਰਾਇਆ ਕਿ ਉਹ 75 ਕਰੋੜ ਸਲਾਨਾ ਖਰਚੇ ਦੀ ਗੱਲ ਕਰਦੇ ਹਨ ਕਿ ਇਨ੍ਹਾਂ ਤੇ ਵੇਸਟ ਹੋ ਰਿਹਾ ਸੀ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ 670 ਕਰੋੜ ਰੁਪਏ ਖਰਚ ਕੇ ਨੀਲੇ ਕਾਰਡਾਂ ਦਾ ਆਟਾ ਪੀਸ ਕੇ ਘਰੋ ਘਰੀ ਪਹੁੰਚਾਉਣ ਲਈ ਕਿਉਂ ਖਰਚ ਰਹੇ ਹਨ। ਕਿਉਕੇ ਵੋਟ ਰਾਜਨੀਤੀ ਹੈ ਅੱਜ ਦੇਸ਼ ਭਗਤ ਲੋਕ ਠੱਗੇ ਮਹਿਸੂਸ ਕਰ ਰਹੇ ਹਨ। ਅੱਜ ਉਹ ਲੋਕ ਜਿਨ੍ਹਾਂ ਨੇ ਸਰਹੱਦਾਂ ਤੇ ਆਪਣੀ ਜਵਾਨੀ ਕੁਰਬਾਨ ਕੀਤੀ ਹੈ।  ਉਨ੍ਹਾਂ ਨਾਲ ਇਹੋ ਜਿਹਾ ਵਤੀਰਾ ਕਰਕੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਨਾ ਸਰਕਾਰ ਦੀ ਕੋਈ ਬਹਾਦਰੀ ਨਹੀ। ਉਨ੍ਹਾਂ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਫੈਸਲੇ ਉੱਤੇ ਮੁੜ ਗ਼ੌਰ ਕਰੇ ਇੰਜਨੀਅਰ ਸਿੱਧੂ ਨੇ ਪੈਸਕੋ ਵਰਗੀਆਂ ਪੰਜਾਬ ਸਰਕਾਰ ਦੀਆਂ ਸੰਸਥਾਵਾਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੱਭ ਤੋ ਵੱਧ ਭਰਿਸਟ ਅਦਾਰਾ ਪੈਸਕੋ ਹੈ ਵੱਡੀਆਂ ਕੰਪਨੀਆਂ ਜਿਵੇ ਬਿਜਲੀ ਬੋਰਡ ਜੇਲ੍ਹਾਂ ਫੂਡ ਸਪਲਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਬਗੈਰਾ ਤੋਂ 26-26 ਹਜ਼ਾਰ ਪ੍ਤੀ ਗਾਰਡ ਪ੍ਰੋਵਾਈਡ ਕਰਨ ਦਾ ਲੈਂਦੇ ਹਨ। ਅੋਰ ਸਾਬਕਾ ਫੌਜੀਆ ਦੇ ਹੱਥ ਤੇ 11-11 ਹਜਾਰ ਪ੍ਤੀ ਮਹੀਨਾ ਧਰ ਦਿੰਦੇ ਹਨ  ਅਤੇ 12-12 ਘੰਟੇ ਡਿਊਟੀ ਕਰਵਾ ਕੇ ਸਾਬਕਾ ਫੌਜੀਆਂ ਦਾ ਸ਼ੋਸ਼ਣ ਕਰ ਰਹੇ ਹਨ। ਇਹ ਬਿਲਕੁਲ ਵੀ ਸਾਬਕਾ ਫ਼ੌਜੀਆ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੰਜਨੀਅਰ ਸਿੱਧੂ ਨੇ ਪੰਜਾਬ ਦੇ 4 ਲੱਖ ਸਾਬਕਾ ਫੌਜੀਆਂ ਨੂੰ ਦਲੇਰ ਬਣਨ ਲਈ ਕਿਹਾ ਕਿ ਆਓ ਇਨ੍ਹਾਂ ਸਰਕਾਰੀ ਧੱਕੇਸ਼ਾਹੀਆਂ ਦਾ ਡਟ ਕੇ ਵਿਰੋਧ ਕਰੀਏ। ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਹੈ ਅਤੇ ਸਾਨੂੰ ਆਪਣੀ ਰਾਖੀ ਵੀ ਕਰਨੀ ਆਉਦੀ ਹੈ। ਇਸ ਮੌਕੇ ਕੈਪਟਨ ਵਿਕਰਮ ਸਿੰਘ, ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਫਲਾਇੰਗ ਅਫਸਰ ਗੁਰਦੇਵ ਸਿੰਘ, ਵਾਰੰਟ ਅਫਸਰ ਅਵਤਾਰ ਸਿੰਘ ਭੂਰੇ, ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ, ਸੂਬੇਦਾਰ  ਸੁਦਾਗਰ ਸਿੰਘ, ਹਮੀਦੀ ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਬਸੰਤ ਸਿੰਘ ਉਗੋ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਕੁਲਦੀਪ ਸਿੰਘ ਬਰਨਾਲਾ, ਹੌਲਦਾਰ ਨਰਿੰਦਰ ਦੇਵ, ਹੌਲਦਾਰ ਜਸਮੇਲ ਸਿੰਘ ਧਨੌਲਾ, ਹੌਲਦਾਰ ਵਿਸਾਖਾ ਸਿੰਘ ਦੀਵਾਨਾ, ਗੁਰਦੇਵ ਸਿੰਘ ਮੱਕੜਾ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਹਾਜ਼ਰ ਸਨ।
Scroll to Top