9 ਮਈ ਤੱਕ ਬਦਲਿਆ ਰੂਟ , ਤਪਾ ‘ਚ ਰੇਲਵੇ ਫਾਟਕ ਦੀ ਮੁਰੰਮਤ ਸ਼ੁਰੂ

ਪੁਲਿਸ ਵੱਲੋਂ ਬਦਲਵਾਂ ਰੂਟ ਜਾਰੀ
ਰਘਵੀਰ ਹੈਪੀ , ਬਰਨਾਲਾ, 6 ਮਈ 2023
   ਬਰਨਾਲਾ ਵਿਖੇ ਸਥਿਤ ਫਾਟਕ ਨੰਬਰ 99 ਜ਼ਰੂਰੀ ਮੁਰੰਮਤ ਲਈ 6 ਮਈ ਤੋਂ 9 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਤਰ ਰੇਲਵੇ ਬਰਨਾਲਾ ਦੇ ਸੈਕਸ਼ਨ ਇੰਜੀਨਿਅਰ ਨੇ ਦੱਸਿਆ ਕਿ ਇਹ ਰੂਟ ਮੁਕੰਮਲ ਬੰਦ ਰਹੇਗਾ।  ਇਸ ਸਬੰਧੀ ਟ੍ਰੈਫਿਕ ਸਬੰਧੀ ਬਦਲਵਾਂ ਰੂਟ ਜਾਰੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਖੁੱਡੀ ਖੁਰਦ ਤੋਂ ਬਰਨਾਲਾ ਆਉਣ ਵਾਲਾ ਟ੍ਰੈਫਿਕ ਪਿੰਡ ਖੁੱਡੀ ਖੁਰਦ ਤੋਂ ਵਾਇਆ ਘੁੰਨਸ – ਢਿਲਵਾਂ ਰੋਡ ਰਾਹੀਂ ਅੰਡਰ ਬ੍ਰਿਜ ਹੋ ਕੇ ਜਾਵੇਗਾ। ਇਸੇ ਤਰ੍ਹਾਂ ਢਿੱਲਵਾਂ ਤੋਂ ਆਉਣ ਵਾਲਾ ਟ੍ਰੈਫਿਕ ਵਾਇਆ ਤਪਾ, ਜਾਂ ਅੰਡਰ ਬ੍ਰਿਜ ਪਿੰਡ ਘੁੰਨਸ ਰਾਹੀਂ ਜਾਵੇਗੀ।

Scroll to Top