15 ਅਗਸਤ ਦੇ ਮੱਦੇਨਜ਼ਰ ਬਰਨਾਲਾ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ

ਰਵੀ ਸੈਣ , ਬਰਨਾਲਾ, 13 ਅਗਸਤ 2022
    15 ਅਗਸਤ 2022 ਨੂੰ ਆਜ਼ਾਦੀ ਦਿਹਾੜਾ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਮਨਾਇਆ ਜਾਣਾ ਹੈ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ 15 ਅਗਸਤ ਨੂੰ ਜ਼ਿਲਾ ਬਰਨਾਲਾ ਨੂੰ ‘ਨੋ ਫ਼ਲਾਈ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਇਸ ਤਹਿਤ ਜ਼ਿਲਾ ਬਰਨਾਲਾ ਵਿਚ ਡਰੋਨ, ਪੈਰਾ ਗਲਾਈਡਰਜ਼, ਮਾਈਕ੍ਰੋ ਲਾਈਟ, ਏਅਰਕਰਾਫਟ, ਯੂਏਵੀਜ਼, ਏਅਰ ਵਹੀਕਲ ’ਤੇ ਪਾਬੰਦੀ ਹੋਵੇਗੀ।  
   

Scroll to Top