ਰੁਜ਼ਗਾਰ ਬਿਉਰੋ ਵੱਲੋਂ ਇੰਟਰਵਿਊ ਕੱਲ

ਸੋਨੀ/  ਬਰਨਾਲਾ, 1 ਨਵੰਬਰ  2022

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਰਿਲਾਇੰਸ ਨਿਪਨ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ ਵੱਲੋਂ 2 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸੀਨੀਅਰ ਏਆਰਡੀਐਮ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ।

 ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਆਸਾਮੀ ਲਈ ਯੋਗਤਾ ਘੱਟੋ-ਘੱਟ ਗਰੈਜੂਏਟ (ਮੇਲ, ਫੀਮੇਲ ਦੋਵੇ, ਫਰੈਸ਼ਰ ਅਤੇ ਤਜਰਬੇਕਾਰ ਦੋਵੇਂ), ਉਮਰ ਘੱਟੋ-ਘੱਟ 25 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈੱਸ ਵਿੱਚ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈੱਲਪਲਾਈਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾਵੇ।

 

Scroll to Top