ਵਿਸ਼ੇਸ਼ ਸਕੱਤਰ ਮਾਲ-ਕਮ-ਮਿਸ਼ਨ ਡਾਇਰੈਕਟਰ ਸਵਾਮਿਤਵਾ ਸਕੀਮ ਨੇ ਜਿਲ੍ਹੇ ਦੇ ਮਾਲ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅਸ਼ੋਕ ਧੀਮਾਨ , ਫਤਹਿਗੜ੍ਹ ਸਾਹਿਬ, 30 ਜਨਵਰੀ 2023
ਵਿਸ਼ੇਸ਼ ਸਕੱਤਰ ਮਾਲ -ਕਮ-ਮਿਸ਼ਨ ਡਾਇਰੈਕਟਰ ਸਵਾਮਿਤਵਾ ਸਕੀਮ’ ਮੇਰਾ ਘਰ ਮੇਰੇ ਨਾਮ’ ਸ੍ਰੀ ਕੇਸ਼ਵ ਹਿਨਗੋਨੀਆ ਨੇ ਜ਼ਿਲ੍ਹੇ ਦੇ ਮਾਲ ਅਫਸਰਾਂ ਨਾਲ ਇੱਕ ਵਿਸੇਸ਼ ਮੀਟਿੰਗ ਕਰਕੇ ਸਕੀਮ ਦੀ ਪ੍ਰਗਤੀ ਦਾ ਜਾਇਜਾ ਲਿਆ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ 440 ਪਿੰਡਾਂ ਵਿੱਚ ਜਿਹੜੀ ਜਾਇਦਾਦ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਉਸਦਾ ਡਰੋਨ ਕੈਮਰੇ ਰਾਂਹੀ ਮੈਪ ਤਿਆਰ ਕੀਤਾ ਜਾਣਾ ਹੈ। ਜਿਸ ਤਹਿਤ ਡਰੋਨ ਸਰਵੇ ਅਧੀਨ 202 ਪਿੰਡਾਂ ਦਾ ਮੈਪ ਜਨਰੇਟ ਕੀਤਾ ਗਿਆ ਹੈ। ਇਨ੍ਹਾਂ ਮੈਪ ਕੀਤੇ ਗਏ ਪਿੰਡਾਂ ਦੇ ਨਕਸੇ ਪ੍ਰਾਪਤ ਕਰਕੇ ਵੱਡੇ ਫਲੈਕਸ ਬੋਰਡਾਂ ਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਗਾਏ ਜਾਣ ਤਾਂ ਜੋ ਲੋਕ ਨਕਸ਼ਿਆਂ ਵਿੱਚ ਹੋਣ ਵਾਲੀਆਂ ਤਰੁੱਟੀਆਂ ਸਬੰਧੀ ਆਪਣੇ ਇਤਰਾਜ 90 ਦਿਨਾਂ ਦੇ ਅੰਦਰ ਅੰਦਰ ਪੇਸ਼ ਕਰ ਸਕਣ, ਇਸਤੋਂ ਬਾਅਦ ਤਸਦੀਕ ਕਰਕੇ ਉਨ੍ਹਾਂ ਦੇ ਨਾਮ ਅੰਤਿਮ ਪ੍ਰਵਾਨਗੀ ਲਈ ਭੇਜਿਆ ਜਾਵੇ।
ਵਿਸ਼ੇਸ਼ ਸਕੱਤਰ ਮਾਲ ਸ੍ਰੀ ਕੇਸ਼ਵ ਹਿਨਗੋਨੀਆ ਨੇ ਹੋਰ ਦੱਸਿਆ ਕਿ ਸਰਕਾਰ ਵੱਲੋਂ ਚਲਾਈ ”ਮੇਰਾ ਘਰ ਮੇਰੇ ਨਾਮ ਸਕੀਮ” ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਤਾਂ ਜੋ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਕਿਉਂਕਿ ਲਾਲ ਲਕੀਰ ਅੰਦਰ ਆਉਣ ਵਾਲੀ ਜਾਇਦਾਦ ਦੀ ਮਲਕੀਅਤ ਨਾ ਹੋਣ ਕਰਕੇ ਇਸਨੂੰ ਵੇਚਣ ਅਤੇ ਖਰੀਦਣ ਅਤੇ ਮੋਰਗੇਜ ਕਰਨ ਵਿੱਚ ਬੜ੍ਹੀ ਪ੍ਰੇਸ਼ਾਨੀ ਆਉਂਦੀ ਹੈ ਜਿਸ ਕਾਰਨ ਲੋਕ ਆਪਣੀ ਜਾਇਦਾਦ ਦਾ ਸਹੀ ਮੁੱਲ ਨਹੀਂ ਪਾ ਸਕਦੇ। ਉਨ੍ਹਾਂ ਦੱਸਿਆ ਕਿ ਇਹ ਸਕੀਮ ਅਧੀਨ ਲਾਲ ਲਕੀਰ ਅੰਦਰ ਆਉਣ ਵਾਲੀ ਜਾਇਦਾਦ ‘ਤੇ ਮਾਲਕ ਦਾ ਕਾਨੂੰਨੀ ਤੌਰ ਤੇ ਹੱਕ ਹੋ ਜਾਵੇਗਾ। ਇਸ ਮੌਕੇ ਐਸ.ਡੀ.ਐਮ.ਸ਼੍ਰੀ ਹਰਪ੍ਰੀਤ ਸਿੰਘ, ਜਿਲ੍ਹਾ ਮਾਲ ਅਫਸਰ-ਕਮ-ਨੋਡਲ ਅਫਸਰ ਸ੍ਰੀ ਸੰਦੀਪ ਸਿੰਘ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਫੀਲਡ ਕਾਨੂੰਗੋ ਹਾਜਰ ਸਨ