ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਰਾਈਫਲ ਸ਼ੂਟਿੰਗ ਰੇਂਜ ਦੀ ਸ਼ੁਰੂਆਤ

ਟੰਡਨ ਇੰਟਰਨੈਸ਼ਨਲ ਸਕੂਲ ‘ਚ ਰਾਈਫਲ ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ 
ਰਘਵੀਰ ਹੈਪੀ, ਬਰਨਾਲਾ 4 ਜਨਵਰੀ 2023 
    ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਰਾਈਫਲ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਏਅਰ ਫੋਰਸ ਬਰਨਾਲਾ ਤੋਂ ਸ਼੍ਰੀ ਆਰ ਐਸ ਭੰਡਾਰੀ ਵੀ. ਐਸ. ਐਮ. ਗਰੁੱਪ ਕੈਪਟਨ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਸ਼ਰਮਾ ਜੀ, ਐਮ ਡੀ. ਸ਼੍ਰੀ ਸ਼ਿਵ ਸਿੰਗਲਾ ਜੀ ਅਤੇ ਸ਼੍ਰੀਮਤੀ ਨਾਨਾ ਜੀ , ਸ਼੍ਰੀਮਤੀ ਅਨੂ ਜੀ, ਰਾਹੁਲ ਗਰਗ ਦੀਪਿਕਾ ਗਰਗ ਸਪੋਰਟਸ ਐਸ਼ੋਸੇਸਨ ਆਫ਼ ਇੰਡੀਆ ਤੋਂ ਸਰਟੀਫਾਈਡ ਰਾਈਫਲ ਸ਼ੂਟਿੰਗ ਕੋਚ ਅਤੇ ਸਕੂਲ ਦਾ ਸਟਾਫ ਅਤੇ ਬੱਚੇ ਹਾਜਿਰ ਸਨ।  ਸਭ ਤੋਂ ਪਹਿਲਾਂ ਸ਼ੂਟਿੰਗ ਰੇਂਜ ਦੀ ਰਿਬਨ ਕਟਿੰਗ ਸਰੇਮੋਨੀ ਕਰਵਾਈ ਗਈ। ਉਸ ਤੋਂ ਬਾਅਦ ਮੁੱਖ ਮਹਿਮਾਨ ਜੀ ਵੱਲੋਂ ਰਾਈਫਲ ਸ਼ੂਟਿੰਗ ਟਾਰਗੇਟ ਉੱਪਰ ਨਿਸ਼ਾਨਾ ਲੱਗਾ ਕੇ ਰਾਈਫਲ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਆਰ ਐਸ ਭੰਡਾਰੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਮਾਤਾ ਪਿਤਾ ਬੱਚਿਆਂ ਦੇ 90% ,100% ਪਿੱਛੇ ਭਜੇ ਫਿਰਦੇ , ਪਰ ਉਹ ਬੱਚਿਆਂ ਦੇ ਅੰਦਰ ਝਾਕ ਕੇ ਨਹੀਂ ਦੇਖਦੇ ਕਿ ਕੀ ਪਤਾ ਬੱਚੇ ਅੰਦਰ ਕੋਈ ਖਿਡਾਰੀ ਬੈਠਾ ਹੋਵੇ । ਅੱਜ ਲੋੜ ਹੈ ਪੜਾਈ ਦੇ ਨਾਲ- ਨਾਲ ਬੱਚਿਆਂ ਨੂੰ ਭਵਿੱਖ ਲਈ ਚੰਗੇ ਖਿਡਾਰੀ ਬਣਾਇਆ ਜਾਵੇ । ਅੱਜ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਕਿਓਂਕਿ ਅੱਜ ਖੇਡਾਂ ਦਾ ਰੁਝਾਨ ਖਤਮ ਹੋ ਰਿਹਾ ਹੈ। ਇਸ ਲਈ ਟੰਡਨ ਇੰਟਰਨੈਸ਼ਨਲ ਸਕੂਲ ਦਾ ਇਹ ਕਦਮ ਸਲਾਘਾ ਯੋਗ ਹੈ।                             ਜੋ ਬੱਚਿਆਂ ਨੂੰ ਵੱਖ ਵੱਖ ਖੇਡਾਂ ਲਈ ਜਾਗਰੂਕ ਕਰ ਰਿਹਾ ਹੈ ਅਤੇ ਸਕੂਲ ਵਿਚ ਤਜਰਵੇਕਾਰ ਕੋਚ ਜੋ ਬੱਚਿਆਂ ਨੂੰ ਉਹਨਾਂ ਦੇ ਮਨ ਪਸੰਦ ਖੇਡ ਲਈ ਬੇਹਤਰ ਬਨਾਉਂਦੇ ਹਨ। ਉਹਨਾਂ ਕਿਹਾ ਕਿ ਅੱਜ ਹਰ ਇਕ ਬੱਚੇ ਨੂੰ ਇਕ ਖੇਡ ਵਿੱਚ ਜਰੂਰ ਜਾਣਾ ਚਾਹੀਂਦਾ ਹੈ। ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ ਅਤੇ ਨਾਲ ਹੀ ਉਹ ਅਪਣੇ ਦੇਸ਼ ਦਾ ਨਾਮ ਰੋਸ਼ਨ ਕਰਨ । ਉਹਨਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਅਪਣਾ ਵਧੀਆ ਭਵਿਖ ਬਣਾਉਣ ਮੈਂ ਇਸ ਦੀ ਕਾਮਨਾ ਕਰਦਾ ਹਾਂ। ਸਕੂਲ ਦੇ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਸ਼ਰਮਾ ਜੀ, ਸਕੂਲ ਦੀ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਸ਼੍ਰੀ ਆਰ ਐਸ ਭੰਡਾਰੀ ਜੀ ਦਾ ਧੰਨਵਾਦ ਕੀਤਾ ਕਿ ਭੰਡਾਰੀ ਜੀ ਨੇ ਸਾਨੂੰ ਸਮਾਂ ਦਿੱਤਾ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ।
    ਸਕੂਲ ਦੀ ਪ੍ਰਿਸੀਪਲ ਡਾਕਟਰ ਸ਼ੁਰੂਤੀ ਸ਼ਰਮਾ ਜੀ ਨੇ ਕਿਹਾ ਕਿ ਅੱਜ ਪੰਜਾਬ ਵਿਚ ਖੇਡਾਂ ਪ੍ਰਤੀ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ ਕਿਓਂ ਕਿ ਅੱਜ ਪੰਜਾਬ ਵਿਚੋਂ ਓਲੰਪਿਕ ਵਿਚ ਕੋਈ ਵਿਰਲਾ ਹੀ ਖਿਡਾਰੀ ਨਜ਼ਰ ਆਉਂਦਾ ਹੈ , ਕਿਓਂਕਿ ਬੱਚਿਆਂ ਨੂੰ ਸਕੂਲ ਖੇਡਾਂ ਲਈ ਜਾਗਰੂਕ ਨਹੀਂ ਕਰਦਾ । ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸ਼ੀ ਚੰਗੀ ਪੜ੍ਹਾਈ ਦੇ ਨਾਲ- ਨਾਲ ਵੱਧ ਤੋਂ ਵੱਧ ਖੇਡਾਂ ਬੱਚਿਆਂ ਨੂੰ ਦੇਈਏ ਨਾਲ ਹੀ ਤਜਰਬੇਕਾਰ ਕੋਚ ਵੀ ਦੇਈਏ ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ ਨਾਲ ਹੀ ਖੇਡਾਂ ਪ੍ਰਤੀ ਬੱਚਿਆਂ ਵਿਚ ਲਗਾਵ ਬਣਿਆ ਰਹੇ । ਇਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਨੇ ਪਹਿਲੇ ਹੀ ਸੈਸ਼ਨ ਵਿਚ ਹੀ ਖੇਡਾਂ ਦੇਣੀਆਂ ਸ਼ੁਰੂ ਕਰ ਦਿਤੀਆਂ ਸੀ। ਇਸ ਕਰਕੇ ਅਸੀ ਸਕੂਲ ਵਿਚ ਵੱਖ -ਵੱਖ ਖੇਡਾਂ ਬੱਚਿਆਂ ਦੇ ਰਹੇ ਹਾਂ ਦੇ ਰਹੇ ਹਾਂ। ਅੰਤ ਵਿੱਚ ਰਾਸ਼ਟਰੀ ਗਾਨ ਨਾਲ ਪ੍ਰੋਗਰਾਮ ਦਾ ਸਮਾਪਨ ਕੀਤਾ।                                   

Scroll to Top