ਐਸਡੀਐਮ ਬਰਨਾਲਾ ਅਤੇ ਸਕੱਤਰ ਆਰਟੀਏ ਦੀ ਅਗਵਾਈ ’ਚ ਚੈਕਿੰਮ ਮੁਹਿੰਮ

ਸੋਨੀ ਪਨੇਸਰ , ਬਰਨਾਲਾ, 9 ਮਾਰਚ 2023
   ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਅਤੇ ਸਕੱਤਰ ਰੀਜਨਲ ਅਥਾਰਟੀ ਸੰਗਰੂਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਟੀਮ ਵੱਲੋਂ ਬਰਨਾਲਾ ਵਿਖੇ ਵਾਹਨਾਂ ਦੀ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਸੜਕੀ ਸਰੁੱਖਿਆ ਸਬੰਧੀ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਗਿਆ। ਹੰਡਿਆਇਆ ਅਤੇ ਹੋਰ ਥਾਵਾਂ ’ਤੇ ਇਸ ਚੈਕਿੰਗ ਮੁਹਿੰਮ ਦੌਰਾਨ 8 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 2 ਟਰੈਕਟਰ-ਟਰਾਲੀ ਜ਼ਬਤ ਕੀਤੇ ਗਏ।  

Scroll to Top