ਅਮਿੱਟ ਪੈੜਾਂ ਛੱਡ ਗਈ “ਮੁਹੱਬਤਾਂ ਸਾਂਝੇ ਪੰਜਾਬ ਦੀਆਂ” ਕਾਵਿ ਮਹਿਫ਼ਿਲ….

 ਅੰਜੂ ਅਮਨਦੀਪ ਗਰੋਵਰ,  ਚੰਡੀਗੜ੍ਹ,18,ਜੁਲਾਈ 2023

    ਅੰਜੂ ਅਮਨਦੀਪ ਗਰੋਵਰ 16 ਜੁਲਾਈ ਨੂੰ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ, ਵੱਲੋਂ ਉਹਨਾਂ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਦੀ ਯੋਗ ਅਗਵਾਈ ਹੇਠ ” ਮੁਹੱਬਤਾਂ ਸਾਂਝੇ ਪੰਜਾਬ” ਦੀਆਂ ਬੈਨਰ ਹੇਠ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ ਤੇ ਸੰਸਥਾ ਦੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਅਤੇ ਲਹਿੰਦੇ ਪੰਜਾਬ ਤੋਂ ਵਿਸ਼ਵ ਪ੍ਰਸਿੱਧ ਸ਼ਾਇਰਾ  ਨੌਸ਼ੀਨ ਹੁਸੈਨ ਨੋਸ਼ੀ  ਦੇ   ਤਾਲਮੇਲ ਸਦਕਾ  ਸਾਂਝੇ ਪੰਜਾਬ ਦੀਆਂ ਮੁਹੱਬਤਾਂ ਨੂੰ ਹੋਰ ਗੂੜ੍ਹਾ ਕਰਨ ਲਈ ਇਸ ਕਾਰਜ ਨੂੰ  ਅੰਜਾਮ ਦਿੱਤਾ ਗਿਆ।

    ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਾਮਵਰ ਸ਼ਾਇਰਾਂ  ਸਦੀਕ ਫਿਦਾ,  ਹਾਫ਼ਿਜ਼ ਅਬਦੁਲ ਗੱਫਰ ਵਜ਼ੀਦ, ਇਮਰਾਨ ਸਾਗਰ,   ਮਹਿਮੂਦ ਆਸੀ,  ਡਾ. ਸਤਿੰਦਰਜੀਤ ਕੌਰ ਬੁੱਟਰ, ਪ੍ਰੀਤਮਾ ਦਿੱਲੀ,  ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ, ਦਵਿੰਦਰ ਖੁਸ਼ ਧਾਲੀਵਾਲ, ਲੱਕੀ ਕਮਲ ਨੇ  ਉਚੇਚੇ ਤੌਰ ‘ਤੇ  ਸ਼ਿਰਕਤ  ਕੀਤੀ ਅਤੇ ਸਰੋਤਿਆਂ ਤੋਂ ਬਾਕਮਾਲ ਪੇਸ਼ਕਾਰੀ ਲਈ ਵਾਹ ਵਾਹ ਖੱਟੀ। 
ਇਸ ਕਾਵਿ ਮਹਿਫਲ ਵਿਚ ਹਰਮੀਤ ਕੌਰ ਮੀਤ, ਅੰਜੂ ਅਮਨਦੀਪ ਗਰੋਵਰ, ਡਾ. ਗੁਰਸ਼ਰਨ ਸਿੰਘ ਸੋਹਲ ਅਤੇ ਹੋਰ ਸਾਰੇ ਪ੍ਰਬੰਧਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।                                                           
      ਪ੍ਰੋਗਰਾਮ ਦੇ ਦੌਰਾਨ ਮੰਚ ਤੇ ਸਾਂਝੇ ਪੰਜਾਬ ਦੇ  ਸ਼ਾਇਰਾਂ ਵਿੱਚ ਅਥਾਹ  ਪਿਆਰ ,ਮੁਹੱਬਤ, ਇਤਫ਼ਾਕ ਦੇਖਦੇ ਹੋਏ ਪ੍ਰਬੰਧਕਾਂ ਨੇ ਸਾਂਝੇ ਪੰਜਾਬ ਦੇ ਕਵੀਆਂ ਦਾ ਇਕ ਸਾਂਝਾ ਕਾਵਿ ਸੰਗ੍ਰਹਿ ਕਿਤਾਬ  “ਮੁਹੱਬਤਾਂ ਸਾਂਝੇ ਪੰਜਾਬ ਦੀਆਂ” ਛਾਪਣ ਦਾ ਮੌਕੇ ਤੇ ਹੀ ਫ਼ੈਸਲਾ ਲਿਆ ਗਿਆ । ਸੰਸਥਾ ਦੇ ਚੇਅਰਮੈਨ ਬਲਿਹਾਰ ਲੇਹਲ  ਨੇ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਸਹਿਯੋਗ ਦਿੰਦੇ ਹੋਏ  ਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸਰੋਤਿਆਂ ਸਨਮੁੱਖ ਪੇਸ਼ ਕਰਨ ਦੀ ਅਹਿਮ ਭੂਮਿਕਾ ਨਿਭਾਈ। 
      ਫੇਸਬੁੱਕ, ਯੂਟਿਊਬ ਦੇ ਮਾਧਿਅਮ ਰਾਹੀਂ ਸਾਂਝੇ ਪੰਜਾਬ ਦੇ  ਕਵੀ ਦਰਬਾਰ ਨੂੰ ਸਰੋਤਿਆਂ ਨੇ ਮਾਣਿਆ ਅਤੇ ਭਰਪੂਰ ਸ਼ਲਾਘਾ ਕੀਤੀ। ਮੰਚ ਸੰਚਾਲਕ ਦੀ ਭੂਮਿਕਾ  ਲਹਿੰਦੇ ਪੰਜਾਬ ਦੀ ਨਾਮਵਰ ਸ਼ਾਇਰਾਂ ਨੋਸ਼ੀਨ ਹੁਸੈਨ ਨੌਸ਼ੀ ਨੇ ਬਾਖੂਬੀ ਨਿਭਾਈ ਅਤੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਵਾਅਦੇ ਨਾਲ ਕਿ ਇਹ ਪਿਆਰ ਤੇ ਮੁਹੱਬਤ ਦੀਆਂ ਮਹਿਫ਼ਿਲਾਂ ਇਸ ਤਰਾਂ ਹੀ ਸਜਦੀਆਂ ਰਹਿਣਗੀਆਂ, ਸਾਰੇ ਹੀ ਸ਼ਾਇਰਾ ਨੇ ਭਰੇ ਮਨ ਨਾਲ ਇਕ ਦੂਜੇ ਨੂੰ ਅਲਵਿਦਾ ਕਹੀ।
Scroll to Top