ਹਿੰਸਾ ਦੀ ਸ਼ਿਕਾਰ ਔਰਤਾਂ ,ਇੱਥੇ ਕਰਨ ਸੰਪਰਕ

ਸਖੀ: ਵਨ ਸਟਾਪ ਸੈਂਟਰ ਵੱਲੋਂ ਲਗਾਇਆ ਗਿਆ ਜਾਗਰੂਕਤਾ ਕੈਂਪ

ਰਵੀ ਸੈਣ , ਬਰਨਾਲਾ, 20 ਜੁਲਾਈ 2023
       ਸਖੀ ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਡੀ. ਐਲ. ਟੀ ਸਕੂਲ, ਬਰਨਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਿੰਗ ਸਟਾਫ ਵੀ ਮੌਜੂਦ ਸੀ।
      ਇਸ ਸਮੇਂ ਜਯੋਤੀ ਵੰਸ਼ (ਸੈਂਟਰ ਪ੍ਰਬੰਧਕ) ਦੀ ਅਗਵਾਈ ਹੇਠ ਜਸਬੀਰ ਕੌਰ (ਕੇਸ ਵਰਕਰ) ਅਤੇ ਜਸਪਾਲ ਕੌਰ (ਆਈ.ਟੀ ਸਟਾਫ) ਵੱਲੋਂ ਸੈਂਟਰ ਦੁਆਰਾ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਸਟਾਫ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਗਿਆ ਕਿ ਕੋਈ ਵੀ ਮਹਿਲਾ ਜੋ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੀ ਸ਼ਿਕਾਰ ਹੋਵੇ, ਉਹ ਸੈਂਟਰ ਵਿਖੇ ਪਹੁੰਚ ਕਰ ਸਕਦੀ ਹੈ। ਜਿੱਥੇ ਉਸ ਨੂੰ ਇੱਕ ਹੀ ਛੱਤ ਹੇਠ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਕਾਊਂਸਲਿੰਗ ਅਤੇ ਸ਼ੈਲਟਰ ਦੀਆਂ ਸੁਵਿਧਾਵਾਂ ਦਿੱਤੀਆ ਜਾਂਦੀਆਂ ਹਨ। ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰ. 01679-230181 ਅਤੇ ਵਿਮੈਨ ਹੈਲਪ ਲਾਈਨ ਨੰ. 181, 112 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।  
Scroll to Top