ਵਿਧਾਇਕ ਹਰਦੀਪ ਸਿੰਘ ਮੂੰਡੀਆਂ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ

ਦਵਿੰਦਰ ਡੀ.ਕੇ , ਲੁਧਿਆਣਾ, 22 ਜੁਲਾਈ 2023

 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਮਾਲਪੁਰ ਅਵਾਣਾ ਵਿਖੇ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੂੰਡੀਆਂ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸਕੂਲ ਚ ਉਚੇਚੇ ਪ੍ਰਬੰਧ ਕਰਨ ਦਾ ਭਰੋਸਾ ਜਤਾਇਆ। ਇਸ ਮੌਕੇ ਐਮ ਐਲ ਏ ਵੱਲੋਂ  ਵਿਦਿਆਰਥੀਆਂ ਦੇ ਨਾਲ  ਗੱਲਬਾਤ ਕੀਤੀ ਗਈ।

    ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਸਰਕਾਰੀ ਸਕੂਲਾਂ ਚ ਬਿਹਤਰ ਸਿਖਿਆ ਮਾਡਲ ਪੇਸ਼ ਕਰਕੇ ਸਿੱਖਿਆ ਦੇ ਮਿਆਰ ਨੂੰ ਬੁਲੰਦੀਆਂ ਤੇ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਇੰਟਰਨੈੱਟ ਦੀ ਸੁਵਿਧਾ ਮੁਹਈਆ ਕਰਵਾਈ ਜਾ ਰਹੀ ਹੈ। ਬੱਚਿਆਂ ਦੇ ਸੁਨਹਿਰੇ ਭਵਿਖ ਲਈ ਉਨ੍ਹਾਂ ਨੂੰ ਇਸਰੋ ਲਿਜਾਇਆ ਗਿਆ ਹੈ, ਸਕੂਲ ਆਫ ਐਮੀਨੈਸ ਬਣਾਏ ਜਾ ਰਹੇ ਨੇ।

    ਇਸ ਮੌਕੇ ਸਕੂਲ ਸਟਾਫ ਵੱਲੋਂ ਐਮ ਐਲ ਏ ਹਰਦੀਪ ਸਿੰਘ ਮੂੰਡੀਆਂ ਦਾ ਭਰਵਾਂ ਸੁਆਗਤ ਕੀਤਾ ਗਿਆ। ਉਨ੍ਹਾ ਦੇ ਨਾਲ   ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਤੇਜਿੰਦਰ ਸਿੰਘ ਮਿੱਠੂ, ਮੁੱਖ ਅਧਿਆਪਕ ਜਨਮਦੀਪ ਕੌਰ, ਗੁਰਦੀਪ ਸਿੰਘ, ਕਮੇਟੀ ਮੈਂਬਰ ਹਰਦੇਵ ਸਿੰਘ ਸੋਢੀ, ਇੰਦਰਜੀਤ ਸਿੰਘ ਗਰੇਵਾਲ, ਮੋਹਣੀ ਕੌਰ, ਡੈਨੀ ਰੰਧਾਵਾ, ਮੰਗਤ ਸਿੰਘ ਅਤੇ ਨਾਨਕ ਭੰਗੂ ਵੀ ਮੌਜੂਦ ਰਹੇ।

Scroll to Top