ਪਿੰਡ ਕਮਲਵਾਲਾ ਵਿਖੇ ਲਗਾਇਆ ਗਿਆ ਅਨੀਮੀਆ ਜਾਗਰੂਕਤਾ ਕੈਂਪ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 29ਜੁਲਾਈ 2023

     ਅਨੀਮੀਆ ਮੁਕਤ ਪੰਜਾਬ ਅਭਿਆਨ ਤਹਿਤ ਖੂਨ ਦੀ ਕਮੀ ਵਾਲੀ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਦੀ ਪਛਾਣ ਕਰਕੇ ਅਨੀਮੀਆ ਨੂੰ ਦੂਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਤਹਿਤ ਹੀ ਸੀਐਚਸੀ  ਡੱਬਵਾਲਾ ਕਲਾ ਅਧੀਨ ਪੈਂਦੇ ਪਿੰਡ ਕਮਲਵਾਲਾ ਵਿਖੇ ਸ਼ਨੀਵਾਰ  ਨੂੰ ਗਰਭਵਤੀਆਂ ਅਤੇ ਬੱਚਿਆਂ ‘ਚ ਖੂਨ ਦੇ ਪੱਧਰ ਦੀ ਜਾਂਚ ਕਰਨ ਲਈ ਕੈਂਪ ਲਗਾਇਆ ਗਿਆ। ਆਈ.ਸੀ.ਡੀ.ਐਸ. ਵਿਭਾਗ ਦੇ ਸਹਿਯੋਗ ਨਾਲ ਆਂਗਨਵਾੜੀ ਵਰਕਰਾਂ ਦੀ ਮਦਦ ਨਾਲ ਲਗਾਏ ਗਏ ਇਸ ਕੈਂਪ ਵਿੱਚ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਖੂਨ ਦੀ ਘਾਟ ਪੂਰੀ ਕਰਨ ਲਈ ਪੂਰਕ ਆਹਾਰ ਲੈਣ ਬਾਰੇ ਜਾਗਰੂਕ ਕੀਤਾ ਗਿਆ।                             

     ਸੀਐਚਸੀ ਡੱਬਵਾਲਾ ਕਲਾ  ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਅਨੀਮੀਆ ਮੁਕਤ ਪੰਜਾਬ ਅਭਿਆਨ ਤਹਿਤ ਬੱਚਿਆਂ, ਸਕੂਲੀ ਵਿਦਿਆਰਥਣਾਂ, ਗਰਭਵਤੀਆਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਖੂਨ ਦੀ ਜਾਂਚ ਕਰਨ ਅਤੇ ਅਨੀਮੀਆ ਦਾ ਸ਼ਿਕਾਰ ਮਰੀਜ਼ ਦਾ ਪੂਰਕ ਆਹਾਰ ‘ਤੇ ਦਵਾਈਆਂ ਨਾਲ ਇਲਾਜ ਕਰਨ ਦਾ ਟੀਚਾ ਮਿੱਥਿਆ ਗਿਆ ਹੈ।   ਜਾਂਚ ਤੋਂ ਬਾਅਦ ਗਰਭਵਤੀ ਔਰਤਾਂ ਦੀ ਸੰਤੁਲਿਤ ਆਹਾਰ ਲੈਣ ਬਾਰੇ ਕਾਉਂਸਲਿੰਗ ਵੀ ਕੀਤੀ ਜਾਵੇਗੀ।

     ਬੀਈਈ ਦਿਵਸ਼ ਕੁਮਾਰ  ਨੇ ਦੱਸਿਆ ਕਿ ਇਸੇ ਤਹਿਤ ਹਰ ਹਫ਼ਤੇ ਬਲਾਕ ਇੱਕ ਕੈਂਪ ਲਗਾਇਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਕੈਂਪ ਤੋਂ ਇਲਾਵਾ ਸਿਹਤ ਕਾਮਿਆਂ ਵੱਲੋਂ ਸਾਰੇ ਟੀਕਾਕਰਨ ਸੈਸ਼ਨਾਂ ‘ਤੇ ਅਨੀਮੀਆ ਸਬੰਧੀ ਗਤਿਵਿਧੀਆਂ ਕੀਤੀਆਂ ਜਾ ਰਹੀਆਂ ਹੈ ਜਿਸ ਵਿਚ ਖੁਰਾਕ, ਖਾਣ ਪੀਣ ਅਤੇ ਸੰਤੁਲਿਤ ਭੋਜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਏ.ਐਨ.ਐਮ ਅਮਨਦੀਪ ਕੌਰ  ,ਆਸ਼ਾ ਫੇਸਿਲਿਟੇਟਰ, ਆਸ਼ਾ ਵਰਕਰ, ਅਤੇ ਆਂਗਣਵਾੜੀ ਵਰਕਰ  ਮੌਜੂਦ ਸਨ।

Scroll to Top