ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਕਰਵਾਇਆ ਤੀਆਂ ਦਾ ਵਿਸ਼ੇਸ਼ ਪ੍ਰੋਗਰਾਮ

ਅੰਜੂ ਅਮਨਦੀਪ ਗਰੋਵਰ , ਚੰਡੀਗੜ੍ਹ 14 ਅਗਸਤ 2023
      ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਦੀ ਸੰਸਥਾਪਕ ਰਮਨਦੀਪ ਕੌਰ ਰੰਮੀ ਦੀ ਯੋਗ ਅਗਵਾਈ ਹੇਠ ਮੰਚ ਵੱਲੋਂ ” ਤੀਆਂ ਤੇ ਵਿਸ਼ੇਸ਼ ਪ੍ਰੋਗਰਾਮ” ਕਰਵਾਇਆ ਗਿਆ ਜਿਸ ਵਿੱਚ,ਵੱਖ -ਵੱਖ ਦੇਸ਼ਾਂ ਤੋਂ ਭੈਣਾਂ ਨੇ ਭਾਗ ਲਿਆ । ਪ੍ਰੋਗਰਾਮ ਦਾ ਸੰਚਾਲਨ ਸਤਿਕਾਰਯੋਗ ਮਨਦੀਪ ਕੌਰ ਭਦੌੜ ਨੇ ਕੀਤਾ, ਉਹਨਾਂ ਵਾਰੀ ਵਾਰੀ ਭੈਣਾਂ ਨੂੰ ਤੀਆਂ ਤੇ ਬੋਲੀਆਂ ਪਾਉਣ ਲਈ ਸੱਦਾ ਦਿੱਤਾ। ਕੁਲਵੰਤ ਕੌਰ ਢਿੱਲੋਂ ਯੂ ਕੇ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਪੂਰੇ ਵਿਸ਼ਵ ਤੋਂ ਭੈਣਾਂ ਨੇ ਸ਼ਮੂਲੀਅਤ ਕੀਤੀ।
     ਜਿਹਨਾਂ ਵਿੱਚ ਪਾਕਿਸਤਾਨ ਤੋਂ ਨੌਸ਼ੀਨ ਹੁਸੈਨ ਨੋਸ਼ੀ, ਡਾਕਟਰ ਮਨਰੀਤ ਕੌਰ ਕੈਲੇਫੋਰਨੀਆ, ਕਿਰਨਦੀਪ ਕੌਰ ਕਨੇਡਾ,  ਸਿਮਰਜੀਤ ਕੌਰ ਸਿਮਰ, ਸੋਨੀਆ ਭਾਰਤੀ, ਐਲੀਨਾ ਧੀਮਾਨ, ਸਿਮਰਜੀਤ ਗਰੇਵਾਲ, ਬਖਸ਼ੀਸ਼ ਦੇਵੀ ਨੰਗਲ,ਹਰਮੀਤ ਕੌਰ ਮੀਤ ਗੁਰਦਾਸਪੁਰ, ਅੰਜੂ ਅਮਨਦੀਪ ਗਰੋਵਰ, ਸਤਵੀਰ ਕੌਰ ਰਾਜੇਆਣਾ ਕਨੇਡਾ , ਮੈਡਮ ਕਮਲਪ੍ਰੀਤ ਕੌਰ ਸੰਧੂ ਜੀ ਨੇ ਵਾਰੀ ਵਾਰੀ ਬੋਲੀਆਂ ਪਾ ਕੇ ਤੀਆਂ ਦਾ ਰੰਗ ਬੰਨ੍ਹ ਦਿੱਤਾ ।ਮੁੱਖ ਮਹਿਮਾਨ ਕੁਲਵੰਤ ਕੌਰ ਢਿੱਲੋਂ ਨੇ ਤੀਆਂ ਦੇ ਤਿਉਹਾਰ ਦੇ ਪਿਛੋਕੜ ਤੇ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ । ਦੱਖਣੀ ਕੋਰੀਆ ਤੋਂ ਅਮਨਬੀਰ ਸਿੰਘ ਧਾਮੀ ਨੇ ਵੀ ਇਕ ਬੋਲੀ ਪਾ ਕੇ ਹਾਜ਼ਰੀ ਲਗਵਾਈ । ਪ੍ਰੋਗਰਾਮ ਦੀ ਸਫਲਤਾ ਲਈ ਪੁੰਗਰਦੇ ਹਰਫ਼ ਦੇ ਚੇਅਰਮੈਨ ਬਲਿਹਾਰ ਸਿੰਘ ਲੇਹਲ ਜੀ ਅਮਰੀਕਾ ਤੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ।
Scroll to Top